ਲਗਾਤਾਰ ਦੂਜੇ ਦਿਨ ਵੀ ਨਹੀਂ ਚੱਲੀ ਸਪੈਸ਼ਲ ਟਰੇਨ, ਸਟੇਸ਼ਨ ਦੇ ਬਾਹਰ ਡੇਰਾ ਲਾ ਕੇ ਬੈਠੇ ਰਹੇ ਪ੍ਰਵਾਸੀ

05/28/2020 2:24:04 AM

ਜਲੰਧਰ,(ਗੁਲਸ਼ਨ) : ਸਿਟੀ ਰੇਲਵੇ ਸਟੇਸ਼ਨ ਤੋਂ ਲਗਾਤਾਰ ਦੂਸਰੇ ਦਿਨ ਬੁੱਧਵਾਰ ਨੂੰ ਵੀ ਕੋਈ ਸ਼੍ਰਮਿਕ ਸਪੈਸ਼ਲ ਟਰੇਨ ਨਹੀਂ ਚੱਲੀ। ਪੰਜਾਬ ਵਿਚ ਕੰਮਕਾਜ ਸ਼ੁਰੂ ਹੋਣ ਅਤੇ ਮਜ਼ਦੂਰਾਂ ਦੇ ਕੰਮ 'ਤੇ ਪਰਤਣ ਕਾਰਨ ਟਰੇਨਾਂ 'ਚ ਯਾਤਰੀਆਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ, ਜਿਸ ਕਾਰਨ ਫਿਲਹਾਲ ਸਪੈਸ਼ਲ ਟਰੇਨ ਨਹੀਂ ਚਲਾਈ ਗਈ। ਇਸ ਦੌਰਾਨ ਜਲੰਧਰ ਤੋਂ ਇਲਾਵਾ ਦੂਸਰੇ ਜ਼ਿਲਿਆਂ ਦੇ ਕਈ ਪ੍ਰਵਾਸੀ ਪੈਦਲ ਚੱਲ ਕੇ ਸਿਟੀ ਰੇਲਵੇ ਸਟੇਸ਼ਨ ਪਹੁੰਚ ਰਹੇ ਹਨ। ਉਨ੍ਹਾਂ ਦੀ ਨਾ ਤਾਂ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਗਏ ਸਕੈਨਿੰਗ ਸੈਂਟਰਾਂ 'ਤੇ ਅਤੇ ਨਾ ਹੀ ਰੇਲਵੇ ਸਟੇਸ਼ਨ 'ਤੇ ਕੋਈ ਪੁੱਛ-ਪੜਤਾਲ ਹੋ ਰਹੀ ਹੈ।

ਭਿਆਨਕ ਗਰਮੀ ਵਿਚ ਭੁੱਖੇ ਪਿਆਸੇ ਇਧਰ-ਉੱਧਰ ਘੁੰਮ ਕੇ ਸਟੇਸ਼ਨ ਦੇ ਬਾਹਰ ਸਰਕੂਲੇਟਿੰਗ ਏਰੀਏ ਵਿਚ ਇਹ ਪ੍ਰਵਾਸੀ ਡੇਰਾ ਲਾ ਕੇ ਬੈਠੇ ਹੋਏ ਹਨ। ਸਟੇਸ਼ਨ ਦੇ ਬਾਹਰ ਪਹਿਲਾਂ ਪਹਿਲਾਂ ਪ੍ਰਵਾਸੀਆਂ ਦੇ ਬੈਠਣ ਲਈ ਟੈਂਟ ਲਾਏ ਹੋਏ ਸਨ। ਹੁਣ ਉਹ ਟੈਂਟ ਵੀ ਉਤਾਰ ਦਿੱਤੇ ਗਏ ਹਨ। ਲੋਕ ਇਧਰ-ਉਧਰ ਛਾਂ ਵਿਚ ਬੈਠ ਕੇ ਆਪਣਾ ਟਾਈਮ ਪਾਸ ਕਰ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਟਰੇਨਾਂ ਨਹੀਂ ਚੱਲ ਰਹੀਆਂ ਤਾਂ ਉਹ ਪੈਦਲ ਕਈ-ਕਈ ਕਿਲੋਮੀਟਰ ਚੱਲ ਕੇ ਇਥੇ ਨਾ ਆਉਂਦੇ। ਕਈ ਹੋਰ ਸਾਧਨ ਨਾ ਹੋਣ ਕਾਰਨ ਹੁਣ ਉਹ ਟਰੇਨਾਂ ਦੇ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ 'ਤੇ ਰਿਫੰਡ ਲੈਣ ਵਾਲੇ ਅੱਜ ਵੀ ਭੀੜ ਵਜੋਂ ਇਕੱਠੇ ਹੋਏ ਰਹੇ। ਭੀੜ ਦੇਖ ਕੇ ਸਵੇਰੇ 3 ਕਾਉਂਟਰ ਖੋਲ੍ਹੇ ਗਏ ਪਰ ਦੁਪਹਿਰ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਘੱਟ ਹੋ ਗਈ, ਇਸ ਕਾਰਨ ਕਾਊਂਟਰ 2 ਕਰ ਦਿੱਤੇ ਗਏ। ਸੂਚਨਾ ਮੁਤਾਬਕ ਇਕ ਹਜ਼ਾਰ ਤਿੰਨ ਸੌ ਚਾਲੀ ਯਾਤਰੀਆਂ ਨੇ ਆਪਣੀ ਰੇਲ ਰੇਲ ਟਿਕਟਾਂ ਰੱਦ ਕਰਵਾ ਕੇ ਸੱਤ ਲੱਖ ਕਵੰਜਾ ਹਜ਼ਾਰ ਰੁਪਏ ਦਾ ਰਿਫੰਡ ਲਿਆ। ਇਸੇ ਤਰ੍ਹਾਂ ਇਕ ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਵਿਚ ਸਫਰ ਕਰਨ ਵਾਲੇ ਲੱਗਭਗ ਪੈਂਠ ਹਜ਼ਾਰ ਯਾਤਰੀਆਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ, ਇਨ੍ਹਾਂ ਦਾ ਮੁੱਲ ਕਰੀਬ 24 ਹਜ਼ਾਰ ਰੁਪਏ ਸੀ। ਚੀਫ਼ ਰਿਜ਼ਰਵੇਸ਼ਨ ਸੁਪਰਵਾਈਜ਼ਰ ਬਲਵਿੰਦਰ ਗਿੱਲ ਨੇ ਕਿਹਾ ਕਿ ਰਿਫੰਡ ਲਈ ਕਿਸੇ ਵੀ ਯਾਤਰੀ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।

ਮਾਮਲਾ ਬੇਹੱਦ ਗੰਭੀਰ : ਠੇਕੇਦਾਰ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜਦ ਕਿਸਾਨਾਂ ਦੇ ਕੋਲ ਕੋਈ ਸਬੂਤ ਹੀ ਨਹੀਂ ਹੋਵੇਗਾ ਕਿ ਬੀਜ ਕਿੱਥੋਂ ਲਿਆ ਅਤੇ ਜੇਕਰ ਬੀਜ ਵਿਚ ਕੋਈ ਖ਼ਰਾਬੀ ਨਿਕਲਦੀ ਹੈ ਤਾਂ ਸ਼ਿਕਾਇਤ ਅਤੇ ਕਾਨੂੰਨੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਤੋਂ ਸਕੱਤਰ ਕੇ. ਐੱਸ. ਪੰਨੂੰ ਆਈ. ਏ. ਐੱਸ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਸਾਲ ਸਬਸਿਡੀ ਬਹੁਤ ਜ਼ਿਆਦਾ ਨਹੀਂ ਹੈ।


Deepak Kumar

Content Editor

Related News