ਹਾਥਰਸ ਮਾਮਲੇ ਸਬੰਧੀ ਸੀ.ਆਈ.ਟੀ.ਯੂ. ਪੰਜਾਬ ਵੱਲੋਂ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੀਤਾ ਵਿਰੋਧ ਪ੍ਰਦਰਸ਼ਨ

Tuesday, Oct 06, 2020 - 05:13 PM (IST)

ਹਾਥਰਸ ਮਾਮਲੇ ਸਬੰਧੀ ਸੀ.ਆਈ.ਟੀ.ਯੂ. ਪੰਜਾਬ ਵੱਲੋਂ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੀਤਾ ਵਿਰੋਧ ਪ੍ਰਦਰਸ਼ਨ

ਰੂਪਨਗਰ (ਸੈਣੀ)-ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹਵਸ ਦੇ ਦਰਿੰਦਿਆਂ ਦਾ ਸ਼ਿਕਾਰ ਹੋਈ ਦੇਸ਼ ਦੀ ਬੇਟੀ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਭਰ 'ਚ ਲਗਾਤਾਰ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਯੂ.ਪੀ. ਅਤੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਦੇ ਹੋਏ ਬੀ.ਜੇ.ਪੀ. ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸ ਦੇ ਚੱਲਦੇ ਖੱਬੇ ਪੱਖੀ ਪਾਰਟੀ ਸੀ.ਆਈ.ਟੀ.ਯੂ. ਪੰਜਾਬ ਇਕਾਈ ਵੱਲੋਂ ਰੂਪਨਗਰ 'ਚ ਰੋਸ ਰੈਲੀ ਕਰਨ ਉਪਰੰਤ ਬੀ.ਜੇ.ਪੀ. ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ।
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹਵਸ ਦੇ ਦਰਿੰਦਿਆਂ ਦਾ ਸ਼ਿਕਾਰ ਹੋਈ ਦੇਸ਼ ਦੀ ਬੇਟੀ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਭਰ 'ਚ ਲਗਾਤਾਰ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਯੂ.ਪੀ. ਅਤੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਦੇ ਹੋਏ ਬੀ.ਜੇ.ਪੀ. ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ । 

PunjabKesari
ਰੋਸ ਪ੍ਰਦਰਸ਼ਨ ਦੌਰਾਨ ਮੀਡੀਆਂ ਨਾਲ ਗੱਲ ਕਰਦੇ ਹੋਏ ਸੀ.ਆਈ.ਟੀ.ਯੂ. ਦੇ ਲੀਡਰਾਂ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਦੇ ਰਾਜ 'ਚ ਅੱਜ ਧੀਆਂ ਦੀ ਸੁਰੱਖਿਆ ਖਤਰੇ 'ਚ ਹੈ। ਜਿਸ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਲਈ ਬੇਟੀ ਬਚਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ ਗਿਆ ਹੈ ਅੱਜ ਉਸੇ ਸਰਕਾਰ ਦੇ ਰਾਜ 'ਚ ਬੇਟੀਆਂ ਦੀ ਇੱਜਤ ਤਾਰ-ਤਾਰ ਕਰਨ ਉਪਰੰਤ ਕਤਲ ਕੀਤੇ ਜਾ ਰਹੇ ਹਨ। ਇਸੇ ਕਰਕੇ ਦੇਸ਼ 'ਚ ਭਰੂਣ ਹੱਤਿਆ 'ਚ ਵੀ ਵਾਧਾ ਹੋ ਰਿਹਾ ਹੈ, ਕਿਉਂਕਿ ਦੇਸ਼ 'ਚ ਧੀਆਂ ਦੀ ਸੁਰੱਖਿਆ ਨਾ ਬਰਾਬਰ ਹੈ।
ਜ਼ਿਕਰਯੋਗ ਹੈ ਕਿ ਇਨਸਾਫ ਪਸੰਦ ਲੋਕਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਨੂੰ ਇਹ ਵੱਡੇ ਸਵਾਲ ਕੀਤੇ ਜਾ ਰਹੇ ਹਨ ਕਿ ਇਕ ਪਾਸੇ ਤਾਂ ਸਰਕਾਰਾਂ ਵੱਲੋਂ ਨਾਅਰਾ ਦਿੱਤਾ ਗਿਆ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਪਰੰਤੂ ਦੇਸ਼ 'ਚ ਜਦ ਧੀਆਂ ਸੁਰੱਖਿਅਤ ਹੀ ਨਹੀਂ ਤਾਂ ਫੇਰ ਕਿਵੇਂ ਕੋਈ ਇਸ ਨਾਅਰੇ ਤੇ ਅਮਲ ਕਰੇਗਾ, ਅੱਜ ਜਿਸ ਤਰ੍ਹਾਂ ਦੇ ਹਾਲਾਤ ਹਨ ਉਨ੍ਹਾਂ ਹਲਾਤਾਂ 'ਚ ਬੇਟੀ ਨੂੰ ਬਚਾਉਣਾ ਅਤੇ ਪੜ੍ਹਾਉਣਾ ਨਾ ਮੁਸ਼ਕਲ ਸ਼ਬਦ ਲਗਦਾ ਹੈ। ਪਹਿਲਾਂ ਸਰਕਾਰਾਂ ਧੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਧੀਆਂ ਦੀ ਇੱਜਤ ਨੂੰ ਤਾਰ-ਤਾਰ ਕਰਨ ਵਾਲਿਆਂ ਨੂੰ ਤੁਰੰਤ ਫਾਂਸੀ ਦੇ ਫੰਦੇ 'ਤੇ ਲਟਕਾਵੇ ਤਾਂ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਸਫਲ ਹੋਵੇਗਾ, ਨਹੀਂ ਤਾਂ ਸਭ ਬੇ-ਫਜ਼ੂਲ ਹੈ।


author

Aarti dhillon

Content Editor

Related News