ਮਾਂ ਦੇ ਪੇਟ ''ਚ ਬੱਚੇ ਦੀ ਮੌਤ ਹੋਣ ਮਗਰੋਂ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ''ਚ ਹੰਗਾਮਾ

Thursday, Jun 30, 2022 - 05:17 PM (IST)

ਮਾਂ ਦੇ ਪੇਟ ''ਚ ਬੱਚੇ ਦੀ ਮੌਤ ਹੋਣ ਮਗਰੋਂ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ''ਚ ਹੰਗਾਮਾ

ਹੁਸ਼ਿਆਰਪੁਰ (ਅਮਰੀਕ) :  ਹੁਸ਼ਿਆਰਪੁਰ ਸ਼ਹਿਰ ਦੇ ਸਥਾਨਕ ਪ੍ਰਭਾਤ ਚੌਕ ਨਜ਼ਦੀਕ ਸਥਿਤ ਧਾਮੀ ਹਸਪਤਾਲ 'ਚ ਡਿਲਵਰੀ ਲਈ ਆਏ ਪਰਿਵਾਰ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਮਾਂ ਦੇ ਪੇਟ 'ਚ ਹੀ ਬੱਚੇ ਦੀ ਮੌਤ ਹੋ ਜਾਣ ਦੇ ਦੋਸ਼ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੀਤਿਨ ਮਹਿਰਾ ਨੇ ਦੱਸਿਆ ਕਿ ਉਹ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਹੁਸ਼ਿਆਰਪੁਰ 'ਚ ਇਰੀਗੇਸ਼ਨ ਵਿਭਾਗ 'ਚ ਕੰਮ ਕਰਦਾ ਹੈ। ਨੀਤਿਨ ਨੇ ਦੱਸਿਆ ਕਿ ਉਸਦੀ ਘਰਵਾਲੀ ਜਦੋਂ ਤੋਂ ਗਰਭਵਤੀ ਸੀ ਉਸ ਸਮੇਂ ਤੋਂ ਉਸਦਾ ਚੈੱਕਅਪ ਹੁਸ਼ਿਆਰਪੁਰ ਦੇ ਧਾਮੀ ਹਸਪਤਾਲ ਤੋਂ ਹੀ ਕਰਵਾਇਆ ਜਾ ਰਿਹਾ ਸੀ ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਦੇ ਪੁਲਸ ਰਿਮਾਂਡ 'ਤੇ

ਇਸ ਤੋਂ ਬਾਅਦ 28 ਜੂਨ ਨੂੰ ਜਦੋਂ ਉਸ ਵੱਲੋਂ ਆਪਣੀ ਘਰਵਾਲੀ ਦੀ ਡਿਲਵਰੀ ਲਈ ਉਸਨੂੰ ਹਸਤਪਾਲ 'ਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਵਲੋਂ ਲਗਾਤਾਰ ਉਸਦੀ ਘਰਵਾਲੀ ਦੀ ਅਣਦੇਖੀ ਕੀਤੀ ਜਾ ਰਹੀ ਸੀ। ਜਿਸ ਕਾਰਨ ਡਿਲਵਰੀ ਤੋਂ ਪਹਿਲਾਂ ਹੀ ਉਸਦੇ ਬੱਚੇ ਦੀ ਪੇਟ ਦੇ ਵਿਚ ਹੀ ਮੌਤ ਹੋ ਗਈ। ਓਧਰ ਹੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਰੀਜ਼ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਪਰਿਵਾਰ ਵੱਲੋਂ ਜੋ ਲਾਪਰਵਾਹੀ ਦੇ ਦੋਸ਼ ਲਾਏ ਜਾ ਰਹੇ ਨੇ ਉਹ ਸਰਾਸਰ ਝੂਠੇ ਹਨ। ਉਨ੍ਹਾਂ ਪਰਿਵਾਰ ਵਾਲਿਆਂ ਵੱਲੋਂ ਲਾਏ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਰੀਜ਼ ਦੇ ਇਲਾਜ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਗਈ।

 ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News