ਬਲਾਕ ਟਾਂਡਾ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਦਿੱਤੇ ਸਰਟੀਫਿਕੇਟ
Tuesday, Oct 15, 2024 - 12:52 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)- ਇਕ ਪਾਸੇ ਜਿੱਥੇ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤਾਂ ਦੇ ਗਠਨ ਵਾਸਤੇ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਉੱਥੇ ਹੀ ਬਲਾਕ ਟਾਂਡਾ ਦੇ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦਾ ਗਠਨ ਕੀਤਾ ਗਿਆ ਸੀ, ਉਨ੍ਹਾਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਸਰਟੀਫਿਕੇਟ ਸੌਂਪੇ ਗਏ। ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿੱਚ ਬਣੇ ਚੋਣ ਸੈੱਲ ਵਿੱਚ ਐੱਸ. ਡੀ. ਐੱਮ. ਟਾਂਡਾ ਪੰਕਜ ਬਾਂਸਲ ਵੱਲੋਂ ਇਹ ਸਰਟੀਫਿਕੇਟ ਭੇਂਟ ਕੀਤੇ ਗਏ।
ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੰਦੂਵਾਲ, ਰਾਦੀਆਂ ਪਿੰਡ ਮੱਦਾ, ਅਲਾਵਲਈਸਾ, ਸਾਹਿਬਾਜਪੁਰ ,ਪੱਤੀ ਪਸਵਾਲ, ਮਾਨਪੁਰ ਪੁਲ ਪੁਖਤਾ, ਗਿੱਲ, ਕੋਟਲੀ ਜੰਡ, ਜਲਾਲਪੁਰ, ਜਲਾਲ ਨੰਗਲ, ਪੱਤੀ ਗਿੱਦੜ ਪਿੰਡੀ, ਢਡਿਆਲਾ ,ਰਾਏਪੁਰ, ਘੋੜਾਵਾਹਾ, ਲਿੱਤਰ, ਰਾਂਦੀਆਂ, ਰਸੂਲਪੁਰ, ਮੋਹਾ, ਬੋਦਲ ਕੋਟਲੀ, ਮਲਿਕਪੁਰ ਬੋਦਲ, ਝੱਜੀ ਪਿੰਡ, ਮੂਨਕ ਖੁਰਦ,ਪੱਤੀ ਬੋਲੇਵਾਲ, ਦਰਗਾਹੇੜੀ, ਕੁਰਾਲਾ ਖੁਰਦ, ਚਤੋਵਾਲ ਤੇ ਕੁੰਮਪੁਰ ਦੇ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚਾਂ ਪੰਚਾਂ ਨੂੰ ਸਰਟੀਫਿਕੇਟ ਭੇਂਟ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਪੰਚਾਇਤੀ ਚੋਣਾਂ: ਚੋਣ ਡਿਊਟੀ ਦੌਰਾਨ ਟੀਚਰ ਦੀ ਮੌਤ
ਇਸ ਮੌਕੇ ਉਨ੍ਹਾਂ ਦੱਸਿਆ ਕਿ ਵੋਟਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਰਬ ਸੰਮਤੀ ਨਾਲ ਅਤੇ ਵੋਟਾਂ ਦੁਆਰਾ ਚੁਣੇ ਗਏ ਸਰਪੰਚਾਂ ਪੰਚਾਂ ਦਾ ਸੌਂ ਚੁੱਕ ਸਮਾਗਮ ਹੋਵੇਗਾ ਜਿਸ ਦੀ ਸੂਚਨਾ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਵੱਖ-ਵੱਖ ਪਿੰਡਾਂ ਵਿੱਚ ਸਰਪੰਚੀ ਪੰਚ ਲਈ ਵੋਟਾਂ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਉਪਰੰਤ ਪੋਲਿੰਗ ਬੂਥਾਂ 'ਤੇ ਹੁਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ, 10 ਵਜੇ ਤੱਕ 13 ਫ਼ੀਸਦੀ ਹੋਈ ਪੋਲਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ