ਡੀ. ਸੀ. ਨੇ ਕੀਤਾ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਦਾ ਦੌਰਾ

Monday, Oct 22, 2018 - 05:52 AM (IST)

ਕਪੂਰਥਲਾ,   (ਭੂਸ਼ਣ, ਗੁਰਵਿੰਦਰ ਕੌਰ)-  ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਤੋਂ ਪੇਸ਼ੀ ’ਤੇ ਗਏ ਕੈਦੀਅਾਂ ਅਤੇ ਹਵਾਲਾਤੀਅਾਂ  ਦੇ ਜੇਲ ਕੰੰਪਲੈਕਸ ’ਚ ਵਾਪਸੀ ’ਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ  ਚੈਕਿੰਗ ਕੀਤੀ ਜਾਵੇ ਤਾਂਕਿ ਜੇਲ  ਦੇ ਅੰਦਰ ਕੋਈ ਵੀ ਨਸ਼ੀਲਾ ਪਦਾਰਥ ਜਾਂ ਪ੍ਰਤੀਬੰਧ ਚੀਜ਼ ਜਾ ਨਾ ਆਏ ।  ਜਿਸ ਲਈ ਜੇਲ ਕੰੰਪਲੈਕਸ  ਦੇ ਚਾਰੋਂ ਪਾਸੇ ਲਾਈ ਗਈ ਸੁਰੱਖਿਆ ਨੂੰ ਹੋਰ ਵੀ ਸਖ਼ਤ ਕੀਤਾ ਜਾਵੇ।  ਇਹ ਗੱਲਾਂ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੇ ਕਹੀਅਾਂ।  ਡੀ. ਸੀ. ਕਪੂਰਥਲਾ ਐਤਵਾਰ ਨੂੰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਅਚਾਨਕ ਚੈਕਿੰਗ ’ਤੇ ਪੁੱਜੇ ਸਨ।  ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਨਸ਼ੇ  ਦੇ ਖਿਲਾਫ ਇਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।  ਜਿਸ  ਦੇ ਤਹਿਤ ਜੇਲਾਂ ’ਚ ਵੀ ਨਸ਼ੇ ਨੂੰ ਰੋਕਣ ਵਿਚ ਕਾਫ਼ੀ ਸਖਤੀ ਕੀਤੀ ਗਈ ਹੈ।   ਇਸ ਸਖ਼ਤ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਤਾਂਕਿ ਜੇਲ ਕੰੰਪਲੈਕਸ  ਦੇ ਅੰਦਰ ਨਸ਼ੇ  ਦੇ ਆਉਣ ਦਾ ਸਿਲਸਿਲਾ ਜਡ਼੍ਹ ਤੋਂ ਖਤਮ ਕੀਤਾ ਜਾ ਸਕੇ।  
ਜੇਲ ’ਚ ਬਣ ਰਹੇ ਭੋਜਨ ਤੇ ਕੈਦੀਅਾਂ ਵੱਲੋਂ ਬਣਾਏ ਗਏ ਸਾਮਾਨ ਸਬੰਧੀ ਲਈ ਜਾਣਕਾਰੀ। ਆਪਣੀ ਚੈਕਿੰਗ ਪ੍ਰੀਕਿਰਿਅਾ ਦੌਰਾਨ ਕੇਂਦਰੀ ਜੇਲ ਪੁੱਜੇ ਡੀ. ਸੀ. ਕਪੂਰਥਲਾ ਨੇ ਜੇਲ ਦੀ ਰਸੋਈ ’ਚ ਬਣ ਰਹੇ ਕੈਦੀਅਾਂ ਅਤੇ ਹਵਾਲਾਤੀਅਾਂ  ਦੇ ਖਾਣੇ  ਦੀ ਜਾਂਚ ਤੇ ਭੋਜਨ ਬਣਾਉਣ ਲਈ ਇਸਤੇਮਾਲ  ’ਚ ਲਿਆਂਦੇ ਜਾ ਰਹੇ ਆਟਾ,  ਦਾਲ ਅਤੇ ਰੋਟੀਅਾਂ ਦੀ ਕੁਆਲਿਟੀ ਦੀ ਜਾਂਚ ਕੀਤੀ।  ਜਿਸ ਦੌਰਾਨ ਉਨ੍ਹਾਂ ਨੇ ਸਫਾਈ ਰੱਖਣ  ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਆਪਣੇ ਜੇਲ ਦੌਰੇ ਦੌਰਾਨ ਡੀ. ਸੀ. ਕਪੂਰਥਲਾ ਨੇ ਕੈਦੀਅਾਂ ਵੱਲੋਂ ਬਣਾਏ ਗਏ ਸਫਾਈ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਜੇਲ ਵਿਚ ਚੱਲ ਰਹੀਅਾਂ ਵਰਕਸ਼ਾਪ ਸੈਕਸ਼ਨ , ਵੈਲਡਿੰਗ,  ਖਡ਼੍ਹੀ ਸੈਕਸ਼ਨ ਅਤੇ ਦਰਜੀ ਸੈਕਸ਼ਨ ਆਦਿ ਵਿਚ ਬਣ ਰਹੇ ਸਾਮਾਨ ਸਬੰਧੀ ਜਾਣਕਾਰੀ ਹਾਸਲ ਕੀਤੀ।  ਇਸ ਦੌਰਾਨ ਜੇਲ ’ਚ ਬੰਦ ਕੈਦੀਅਾਂ ਅਤੇ ਹਵਾਲਾਤੀਅਾਂ ਦੀਅਾਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਮੁਸ਼ਕਿਲਾਂ  ਦੇ ਨਿਪਟਾਰੇ ਸਬੰਧੀ ਜੇਲ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਦਿੱਤੇ।  ਇਸ ਮੌਕੇ ਕੇਂਦਰੀ ਜੇਲ  ਦੇ ਸੁਪਰਡੈਂਟ ਸੁਰਿੰਦਰਪਾਲ ਖੰਨਾ,  ਡਿਪਟੀ ਸੁਪਰਡੈਂਟ ਨਵਿੰਦਰ ਸਿੰਘ  ਸਿਧੂ,  ਡੀ. ਐੱਸ. ਪੀ. ਸੁਰੱਖਿਆ ਜਤਿੰਦਰਪਾਲ ਸਿੰਘ  ਅਤੇ ਦਵਿੰਦਰਪਾਲ ਸਿੰਘ  ਅਹੁਜਾ ਆਦਿ ਮੌਜੂਦ ਸਨ। 
 


Related News