ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ''ਚ ਸਰਚ ਦੌਰਾਨ 3 ਮੋਬਾਇਲ ਫੋਨ ਬਰਾਮਦ

Monday, Feb 10, 2020 - 10:51 AM (IST)

ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ''ਚ ਸਰਚ ਦੌਰਾਨ 3 ਮੋਬਾਇਲ ਫੋਨ ਬਰਾਮਦ

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ ਬੀਤੀ ਰਾਤ ਚਲਾਈ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 3 ਹਵਾਲਾਤੀਆਂ ਤੋਂ 3 ਮੋਬਾਇਲ ਫੋਨ, 2 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ। ਤਿੰਨਾਂ ਹਵਾਲਾਤੀਆਂ ਖਿਲਾਫ ਥਾਣਾ ਕੋਤਵਾਲੀ 'ਚ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿੰਘ ਦੇ ਹੁਕਮਾਂ 'ਤੇ ਸੂਬੇ ਭਰ ਦੀਆਂ ਜੇਲਾਂ 'ਚ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਬਲਜੀਤ ਸਿੰਘ ਦੀ ਨਿਗਰਾਨੀ 'ਚ ਜੇਲ ਕਰਮਚਾਰੀਆਂ ਨੇ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਵੱਖ-ਵੱਖ ਬੈਰਕਾਂ 'ਚ ਚੈਕਿੰਗ ਮੁਹਿੰਮ ਚਲਾਈ ਹੋਈ ਸੀ, ਜਿਸ ਦੌਰਾਨ ਜਦੋਂ ਬੈਰਕ ਨੰ. 2 ਦੇ ਕਮਰਾ ਨੰ. 7 ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਹਵਾਲਾਤੀ ਸਤਵਿੰਦਰ ਕੁਮਾਰ ਪੁੱਤਰ ਦੀਨਾ ਨਾਥ ਨਿਵਾਸੀ ਪਿੰਡ ਬੜਿੰਗ ਥਾਣਾ ਕੈਂਟ ਜਲੰਧਰ ਤੋਂ ਇਕ ਸਿਮ ਕਾਰਡ ਅਤੇ ਇਕ ਬੈਟਰੀ ਬਰਾਮਦ ਹੋਏ।

ਉਥੇ ਹੀ ਇਕ ਪਾਸੇ ਹਵਾਲਾਤੀ ਰਮਨ ਕੁਮਾਰ ਪੁੱਤਰ ਜਸਵੰਤ ਸਿੰਘ ਵਾਸੀ ਮਲਸੀਆਂ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਤੋਂ ਇਕ ਮੋਬਾਇਲ ਫੋਨ ਅਤੇ ਬੈਟਰੀ ਬਰਾਮਦ ਹੋਈ। ਜਦੋਂ ਚੱਕੀ ਨੰ. 18 'ਚ ਤਲਾਸ਼ੀ ਦੌਰਾਨ ਇਕ ਹਵਾਲਾਤੀ ਏਰਕ ਉਰਫ ਕਨੀ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਕਾਲੋਨੀ ਅੰਮ੍ਰਿਤਸਰ ਤੋਂ ਇਕ ਮੋਬਾਇਲ ਫੋਨ, ਬੈਟਰੀ ਅਤੇ ਸਿਮ ਕਾਰਡ ਬਰਾਮਦ ਹੋਏ। ਤਿੰਨਾਂ ਹਵਾਲਾਤੀਆਂ ਤਕ ਜੇਲ ਕੰੰਪਲੈਕਸ 'ਚ ਕਿਵੇਂ ਮੋਬਾਇਲ ਫੋਨ ਪੁੱਜੇ ਅਤੇ ਇਥੇ ਮੋਬਾਇਲ ਫੋਨ ਪਹੁੰਚਾਉਣ ਵਾਲੇ ਕੌਣ ਸਨ। ਇਸ ਸਬੰਧੀ ਤਿੰਨਾਂ ਹਵਾਲਾਤੀਆਂ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ ਤਾਂਕਿ ਇਸ ਤੋਂ ਪੁੱਛਗਿੱਛ ਕੀਤੀ ਜਾ ਸਕੇ।


author

shivani attri

Content Editor

Related News