ਕੇਂਦਰੀ ਜੇਲ੍ਹ ਕਪੂਰਥਲਾ ’ਚੋਂ 3 ਮੋਬਾਇਲ ਤੇ ਹੋਰ ਸਾਮਾਨ ਬਰਾਮਦ

04/09/2021 12:41:01 PM

ਕਪੂਰਥਲਾ (ਭੂਸ਼ਣ)- ਕੇਂਦਰੀ ਜੇਲ੍ਹ ਕਪੂਰਥਲਾ ਤੇ ਜਲੰਧਰ ’ਚ ਬੀਤੀ ਰਾਤ ਸੀ. ਆਰ. ਪੀ. ਐੱਫ. ਵੱਲੋਂ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 2 ਹਵਾਲਾਤੀਆਂ ਅਤੇ ਇਕ ਮਹਿਲਾ ਕੈਦੀ ਤੋਂ 3 ਮੋਬਾਇਲ, ਸਿਮ ਕਾਰਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮਾਹਿਲਪੁਰ ਵਿਖੇ ਨਵੀਂ ਵਿਆਹੀ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਖਿਲਰੀਆਂ ਮਿਲੀਆਂ ਚੂੜੀਆਂ

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ’ਚ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਸੀ. ਆਰ. ਪੀ. ਐੱਫ. ਦੀ ਟੀਮ ਨੇ ਵੱਖ-ਵੱਖ ਬੈਰਕਾਂ ’ਚ ਚੈਕਿੰਗ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਬੈਰਕ ਨੰਬਰ 9 ਦੇ ਕਮਰਾ ਨੰਬਰ 7 ਦੇ ਬਾਥਰੂਮ ਦੀ ਤਲਾਸ਼ੀ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟਿਆ ਗਿਆ ਇਕ ਮੋਬਾਇਲ ਬਰਾਮਦ ਕੀਤਾ ਗਿਆ। ਉੱਥੇ ਹੀ ਇਸ ਚੈਕਿੰਗ ਮੁਹਿੰਮ ’ਚ ਸੁਰੱਖਿਆ ਚੱਕੀ ਦੀ ਤਲਾਸ਼ੀ ਦੌਰਾਨ ਹਵਾਲਾਤੀ ਅਮਰੀਕ ਸਿੰਘ ਉਰਫ ਮੰਗਾ ਤੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ, ਜਿਸ ’ਚ ਸਿਮ ਕਾਰਡ ਵੀ ਸੀ।

ਇਹ ਵੀ ਪੜ੍ਹੋ : ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਇਸ ਦੌਰਾਨ ਮਹਿਲਾ ਪੁਲਸ ਦੀ ਮਦਦ ਨਾ ਮਹਿਲਾ ਬੈਰਕ ਦੀ ਚੈਕਿੰਗ ਦੌਰਾਨ ਕੈਦੀ ਬਲਵਿੰਦਰ ਕੌਰ ਬਿੰਦਰ ਪਤਨੀ ਰਾਜਿੰਦਰ ਸਿੰਘ ਵਾਸੀ ਸ਼ਕਰ ਪੱਟੀ ਠੱਕਰ ਜ਼ਿਲਾ ਜਲੰਧਰ ਪਾਸੋਂ ਇਕ ਮੋਬਾਇਲ ਤੇ ਸਿਮ ਕਾਰਡ ਬਰਾਮਦ ਕੀਤਾ ਗਿਆ। ਉੱਥੇ ਹੀ ਸੁਰੱਖਿਆ ਵਾਰਡ ਏ ’ਚ ਤਲਾਸ਼ੀ ਦੌਰਾਨ ਹਵਾਲਾਤੀ ਸਰਵਨ ਸਿੰਘ ਉਰਫ਼ ਸੰਨੀ ਪੁੱਤਰ ਹੀਰਾ ਸਿੰਗ ਭੰਡੋਰਾ ਥਾਣਾ ਸੁਲਤਾਨਵਿੰਡ ਜ਼ਿਲਾ ਅੰਮ੍ਰਿਤਸਰ ਤੋਂ ਇਕ ਮੋਬਾਇਲ, ਸਿਮ ਕਾਰਡ ਤੇ ਡਾਟਾ ਕੇਬਲ ਬਰਾਮਦ ਕੀਤੀ ਗਈ। ਤਿੰਨਾਂ ਮੁਲਜ਼ਮਾਂ ਦੇ ਕੋਲ ਜੇਲ੍ਹ ਕੰਪਲੈਕਸ ਦੇ ਅੰਦਰ ਕਿਸ ਤਰ੍ਹਾਂ ਮੋਬਾਇਲ ਪਹੁੰਚੇ ਇਸ ਸਬੰਧੀ ਉਨ੍ਹਾਂ ਨੂੰ ਜਲਦ ਹੀ ਪੁੱਛਗਿੱਛ ਲਈ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ’ਚ ਦਿਨ-ਦਿਹਾੜੇ ਪਤੀ ਨੇ ਵੱਢੀ ਪਤਨੀ, ਚਾਕੂ ਮਾਰ-ਮਾਰ ਕੱਢੀਆਂ ਅੰਤੜੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News