ਸਾਵਧਾਨ : 400 ਤੋਂ ਉੱਪਰ ਪੁੱਜਾ AQI, ਸਿਹਤ ਲਈ ਬਣਿਆ 'ਜਾਨਲੇਵਾ', ਮਾਸਕ ਸਣੇ ਵਰਤੋਂ ਇਹ ਸਾਵਧਾਨੀਆਂ

Wednesday, Jan 10, 2024 - 11:16 AM (IST)

ਸਾਵਧਾਨ : 400 ਤੋਂ ਉੱਪਰ ਪੁੱਜਾ AQI, ਸਿਹਤ ਲਈ ਬਣਿਆ 'ਜਾਨਲੇਵਾ', ਮਾਸਕ ਸਣੇ ਵਰਤੋਂ ਇਹ ਸਾਵਧਾਨੀਆਂ

ਜਲੰਧਰ (ਪੁਨੀਤ) – ਪਿਛਲੇ ਦਿਨੀਂ 300 ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਅੱਜ 400 ਤੋਂ ਉੱਪਰ ਜਾਂਦੇ ਹੋਏ ਜਾਨਲੇਵਾ ਪੱਧਰ ਤਕ ਪਹੁੰਚ ਗਿਆ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਨਹੀਂ ਤਾਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

ਪੰਜਾਬ ਵਿਚ ਇਸ ਸਮੇਂ ਸੀਤ ਲਹਿਰ ਦਾ ਜ਼ੋਰ ਹੈ ਅਤੇ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਏ. ਕਿਊ. ਆਈ. ਵਿਚ ਸੁਧਾਰ ਨਹੀਂ ਹੋ ਸਕਿਆ ਅਤੇ ਖਰਾਬ ਸਥਿਤੀ ਵਿਚ ਪਹੁੰਚਦੇ ਹੋਏ ਮੰਗਲਵਾਰ ਨੂੰ ਇਸ ਦੀ ਗੁਣਵੱਤਾ 402 ਰਿਕਾਰਡ ਕੀਤੀ ਗਈ। ਆਮ ਤੌਰ ’ਤੇ ਹਵਾਵਾਂ ਦੀ ਰਫਤਾਰ ਵਧਣ ਨਾਲ ਏ. ਕਿਊ. ਆਈ. ਵਿਚ ਸੁਧਾਰ ਦਾ ਅਨੁਮਾਨ ਲਾਇਆ ਜਾਂਦਾ ਹੈ ਪਰ ਫਿਲਹਾਲ ਸੁਧਾਰ ਹੋਣ ਦੇ ਉਲਟ ਗੁਣਵੱਤਾ ਖ਼ਰਾਬ ਹੁੰਦੀ ਜਾ ਰਹੀ ਹੈ, ਜੋ ਕਿ ਸਾਹ ਦੇ ਮਰੀਜ਼ਾਂ ਲਈ ਬੇਹੱਦ ਨੁਕਸਾਨਦਾਇਕ ਦੱਸੀ ਗਈ ਹੈ।

ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਮਾਸਕ ਪਹਿਨਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਲੋਕ ਮਾਸਕ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੇ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਤੇਜ਼ੀ ਨਾਲ ਉੱਪਰ ਨੂੰ ਵੱਧ ਰਿਹਾ ਹੈ, ਜਿਸ ਨਾਲ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਇਸ ਤੋਂ ਬਚਾਅ ਲਈ ਮਾਸਕ ਸਮੇਤ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਪਹਾੜਾਂ ਵਿਚ ਹੋਈ ਬਰਫਬਾਰੀ ਕਾਰਨ ਪੰਜਾਬ ਵਿਚ ਸੀਤ ਲਹਿਰ ਨੇ ਅਚਾਨਕ ਜ਼ੋਰ ਫੜਿਆ ਹੈ। ਮੌਸਮ ਵਿਭਾਗ ਅਨੁਸਾਰ ਖੁਸ਼ਕ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਹਵਾ ਵਿਚ ਨਮੀ ਘੱਟ ਜਾਵੇਗੀ ਅਤੇ ਸੁੱਕੀ ਠੰਡ ਦਾ ਸਾਹਮਣਾ ਕਰਨਾ ਪਵੇਗਾ।

ਸੰਘਣੀ ਧੁੰਦ ਤੋਂ ਮਿਲੀ ਰਾਹਤ ਧੁੱਪ ਦੀ ਉਡੀਕ
ਬੀਤੇ ਦਿਨੀਂ ਸੂਰਜ ਅਤੇ ਬੱਦਲਾਂ ਦੀ ਲੁਕਣਮੀਟੀ ਚੱਲਦੀ ਰਹੀ ਪਰ ਕੁਝ ਸਮੇਂ ਲਈ ਨਿਕਲੀ ਧੁੱਪ ਨੇ ਰਾਹਤ ਦਿੱਤੀ ਸੀ। ਅੱਜ ਬੱਦਲਾਂ ਦੀ ਚਾਦਰ ਕਾਰਨ ਧੁੱਪ ਦੇ ਖੁੱਲ੍ਹ ਕੇ ਦਰਸ਼ਨ ਨਹੀਂ ਹੋ ਸਕੇ। ਦੂਜੇ ਪਾਸੇ ਮੌਸਮ ਵਿਚ ਬਦਲਾਅ ਕਾਰਨ ਸੰਘਣੀ ਧੁੰਦ ਤੋਂ ਕੁਝ ਰਾਹਤ ਮਿਲੀ ਹੈ। ਲੋਕਾਂ ਨੂੰ ਧੁੱਪ ਦੀ ਉਡੀਕ ਹੈ ਤਾਂ ਕਿ ਸੀਤ ਲਹਿਰ ਤੋਂ ਵੀ ਰਾਹਤ ਮਿਲ ਸਕੇ।

ਇਹ ਖ਼ਬਰ ਵੀ ਪੜ੍ਹੋ : ਨੀਂਦ ’ਚ ਦੌਰੇ ਪੈਣ ਨਾਲ ਬੱਚਿਆਂ ’ਚ ਵੱਧ ਜਾਂਦੈ ਮੌਤ ਦਾ ਜੋਖ਼ਮ, ਪੜ੍ਹੋ ਹੋਰ ਕੀ ਕਹਿਣਾ ਹੈ ਮਾਹਿਰਾਂ ਦਾ

ਮੈਦਾਨੀ ਇਲਾਕਿਆਂ ’ਚ ਹੋਇਆ ਤਾਜ਼ਾ ਬਰਫਬਾਰੀ ਦਾ ਅਸਰ
ਪਹਾਡ਼ਾਂ ਵਿਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਹੋਣ ਦੀ ਸੰਭਾਵਨਾ ਵਧ ਗਈ ਹੈ। ਸੀਤ ਲਹਿਰ ਤੋਂ ਬਚਣ ਲਈ ਲੋਕ ਧੂਣੀਆਂ ਦਾ ਸਹਾਰਾ ਲੈਂਦੇ ਦੇਖੇ ਜਾ ਰਹੇ ਹਨ। ਖਾਸ ਤੌਰ ’ਤੇ ਸੜਕ ਕੰਢੇ ਜੀਵਨ ਬਿਤਾਉਣ ਵਾਲੇ ਲੋਕਾਂ ਲਈ ਮੁਸ਼ਕਲਾਂ ਵਧੀਆਂ ਹਨ। ਮੌਸਮ ਵਿਭਾਗ ਵੱਲੋਂ ਰਾਹਤ ਦੀ ਉਮੀਦ ਜਤਾਈ ਗਈ ਸੀ ਪਰ ਬਰਫਬਾਰੀ ਨੇ ਉਮੀਦਾਂ ਨੂੰ ਕੁਝ ਹੱਦ ਤਕ ਧੁੰਦਲਾ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News