ਪੁਲਸ ਸਟੇਸ਼ਨ ਨੇੜੇ ਸਥਿਤ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਲੁੱਟ

03/10/2020 2:18:07 PM

ਗਵਾੜਾ (ਹਰਜੋਤ, ਜਲੋਟਾ)— ਫਗਵਾੜਾ ਵਿਖੇ ਧੀਰ ਟੂਰ ਐਂਡ ਟਰੈਵਲ ਦੁਕਾਨ 'ਚ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਕਰੀਬ ਸਾਢੇ ਤਿੰਨ ਲੱਖ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਧੀਰ ਟੂਰ ਐਂਡ ਟਰੈਵਲ ਦੁਕਾਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਦਫਤਰ ਦਾ ਮਾਲਕ ਪੈਟਰੋਲ ਪੰਪ 'ਤੇ ਆਪਣੇ ਵਾਹਨ 'ਚ ਤੇਲ ਪਵਾਉਣ ਲਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਤੋਂ ਕੁਝ ਹੀ ਦੂਰ 'ਤੇ ਪੁਲਸ ਥਾਣਾ ਸਿਟੀ ਸਥਿਤ ਹੈ।

PunjabKesari

ਦਫਤਰ ਦੇ ਮਾਲਕ ਨੇ ਦੱਸਿਆ ਕਿ ਉਹ ਦੁਕਾਨ ਨੂੰ ਤਾਲਾ ਲਗਾ ਕੇ ਥੋੜ੍ਹੀ ਦੇਰ ਲਈ ਪੈਟਰੋਲ ਪੰਪ 'ਤੇ ਗਏ ਸਨ ਕਿ ਪਿੱਛੇ ਅਣਪਛਾਤੇ ਚੋਰਾਂ ਨੇ ਦਫਤਰ ਦਾ ਤਾਲਾ ਤੋੜ ਕੇ ਦੁਕਾਨ 'ਚੋਂ ਸਾਢੇ ਤਿੰਨ ਲੱਖ ਰੁਪਏ ਚੋਰੀ ਕਰ ਲਏ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਦੁਕਾਨ ਦਾ ਸਾਮਾਨ ਬਿਖਰਿਆ ਪਿਆ ਸੀ ਅਤੇ ਦੁਕਾਨ 'ਚ ਰੱਖੇ ਹੋਏ ਲੱਖਾਂ ਰੁਪਏ ਗਾਇਬ ਸਨ।

ਇਸ ਤੋਂ ਤੁਰੰਤ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਪਾ ਕੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ ਐੱਸ. ਪੀ. ਅਤੇ ਡੀ. ਐੱਸ. ਪੀ. ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਫਗਵਾੜਾ ਵਿਖੇ ਲੁਟੇਰਿਆਂ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਚੋਰਾਂ ਅਤੇ ਅਣਪਛਾਤੇ ਲੁਟੇਰਿਆਂ ਵੱਲੋਂ ਦੁਕਾਨਾਂ ਅਤੇ ਦਫਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।


shivani attri

Content Editor

Related News