ਅੱਖਾਂ ''ਚ ਸਰਪੇਅ ਪਾ ਕੇ ਗੰਨ ਪੁਆਇੰਟ ''ਤੇ ਲੁੱਟੀ 60 ਹਜ਼ਾਰ ਦੀ ਨਕਦੀ

03/14/2020 2:01:08 PM

ਫਗਵਾੜਾ (ਸੋਨੂੰ)— ਫਗਵਾੜਾ ਸ਼ਹਿਰ 'ਚ ਲੁੱਟਾਂ-ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ 'ਚ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ 'ਚ 60 ਹਜ਼ਾਰ ਦੀ ਨਕਦੀ ਗੰਨ ਪੁਆਇੰਟ 'ਤੇ ਲੁੱਟ ਕੇ ਹੋਏ ਫਰਾਰ ਹੋ ਗਏ। ਬੱਸ ਸਟੈਂਡ ਦੇ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਦੇ ਇਕ ਨੌਜਵਾਨ ਵੱਲੋਂ 60 ਹਜ਼ਾਰ ਦੀ ਨਕਦੀ ਕੱਢਵਾ ਰਿਹਾ ਸੀ ਤਾਂ ਬੈਂਕ ਦੇ ਅੰਦਰ ਹੀ ਉਸ ਨੂੰ 2 ਨੌਜਵਾਨ ਮਿਲੇ। ਜਦੋਂ ਉਹ ਨਕਦੀ ਕੱਢਵਾ ਕੇ ਬਾਹਰ ਆਇਆ ਤਾਂ ਉਹ ਦੋਵੇਂ ਨੌਜਵਾਨ ਵੀ ਉਸ ਨਾਲ ਬਾਹਰ ਆ ਗਏ।

PunjabKesari
ਇਸ ਦੌਰਾਨ ਉਸ ਨੂੰ ਕਹਿਣ ਲੱਗੇ ਕਿ ਸਾਡੀ ਕਾਰ ਖਰਾਬ ਹੈ ਅਤੇ ਧੱਕੇ ਨਾਲ ਸਟਾਰਟ ਹੁੰਦੀ ਹੈ, ਤੁਸੀਂ ਸਾਡੀ ਕਾਰ ਨੂੰ ਧੱਕਾ ਲਗਾ ਦਿਓ। ਉਹ ਨੌਜਵਾਨ ਉਨ੍ਹਾਂ ਦੇ ਨਾਲ ਚੱਲ ਪਿਆ ਜਦੋਂ ਉਹ ਕਾਰ ਦੇ ਕੋਲ ਗਿਆ ਤਾਂ ਉਨ੍ਹਾਂ ਲੁਟੇਰਿਆਂ ਵੱਲੋਂ ਉਸ 'ਤੇ ਪਿਸਤੌਲ ਤਾਣ ਕੇ ਉਸ ਦੇ ਮੂੰਹ 'ਤੇ ਸਪਰੇਅ ਪਾ ਦਿੱਤੀ ਅਤੇ ਉਸ ਕੋਲੋਂ 60,000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਵਿਅਕਤੀ ਜਿਸ ਦੀ ਪਛਾਣ ਪ੍ਰਭਜੋਤ ਪੁੱਤਰ ਕੇਵਲ ਕੁਮਾਰ ਵਾਸੀ ਪਿੰਡ ਹਰਦਾਸਪੁਰ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)

PunjabKesari
ਜ਼ਿਕਰਯੋਗ ਹੈ ਲੁੱਟ ਦੀ ਵਾਰਦਾਤ ਤੋਂ ਕੁਝ ਹੀ ਦੂਰੀ 'ਤੇ ਚਾਰੋ ਪਾਸੇ ਨਾਕੇ ਲੱਗੇ ਹਨ ਅਤੇ ਨਾਕੇ ਦੌਰਾਨ ਧੜੱਲੇ ਨਾਲ ਚਲਾਨ ਕੀਤੇ ਜਾ ਰਹੇ ਹਨ ਪਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਕਦੇ ਵੀ ਪੁਲਸ ਦੇ ਹੱਥ ਨਹੀਂ ਲੱਗਦੇ । ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਵੱਲੋਂ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਲੁੱਟ ਦੀ ਵਾਰਦਾਤ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹਰ ਵਾਰ ਦੀ ਤਰਾਂ ਇਕੋ ਹੀ ਜਵਾਬ ਦਿੱਤਾ ਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੁਲਸ ਸਟੇਸ਼ਨ ਨੇੜੇ ਸਥਿਤ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਲੁੱਟ


shivani attri

Content Editor

Related News