ਮੇਲੇ ''ਚ ਲੰਗਰ ਖਾਣ ਲਈ ਰੁਕੀ ਔਰਤ ਦੇ 50 ਹਜ਼ਾਰ ਰੁਪਏ ਹੋਏ ਚੋਰੀ

Friday, Jun 17, 2022 - 12:53 PM (IST)

ਮੇਲੇ ''ਚ ਲੰਗਰ ਖਾਣ ਲਈ ਰੁਕੀ ਔਰਤ ਦੇ 50 ਹਜ਼ਾਰ ਰੁਪਏ ਹੋਏ ਚੋਰੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਦਾਰਾਪੁਰ ਫਾਟਕ ਨਜ਼ਦੀਕ ਬਾਬਾ ਬੂਟਾ ਭਗਤ ਯਾਦਗਾਰੀ ਜੋੜ ਮੇਲੇ ਦੌਰਾਨ ਲਾਏ ਗਏ ਲੰਗਰ ਦੌਰਾਨ ਇਕ ਔਰਤ ਦੇ 50 ਹਜ਼ਾਰ ਰੁਪਏ ਚੋਰੀ ਹੋ ਗਏ। ਵਾਰਦਾਤ ਸਵੇਰੇ 11 ਵਜੇ ਉਸ ਸਮੇਂ ਵਾਪਰੀ ਜਦੋਂ ਚੋਰੀ ਦਾ ਸ਼ਿਕਾਰ ਹੋਈ ਔਰਤ ਲੰਗਰ ਖਾਣ ਲਈ ਰੁਕੀ ਸੀ। ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਖੱਖ ਨੇ ਦੱਸਿਆ ਕਿ ਉਹ ਬਾਬਾ ਬਲਵੰਤ ਸਿੰਘ ਹਸਪਤਾਲ ਵਿਚ ਦਾਖ਼ਲ ਆਪਣੇ ਪੁੱਤਰ ਕੋਲ ਜਾ ਰਹੀ ਸੀ ਤਾਂ ਰਾਹ ਵਿਚ ਮੇਲੇ ਵਿਚ ਲੱਗੇ ਲੰਗਰ ਕੋਲ ਰੁਕੀ ਤਾਂ ਭੀੜ ਵਿੱਚੋਂ ਕੋਈ ਅਣਪਛਾਤਾ ਚੋਰ ਉਸ ਦੇ ਹੱਥ ਵਿਚ ਫੜੇ ਲਿਫ਼ਾਫ਼ੇ ਨੂੰ ਬਲੇਡ ਨਾਲ ਪਾੜ ਕੇ ਵਿੱਚੋਂ ਪਰਸ ਚੋਰੀ ਕਰਕੇ ਲੈ ਗਿਆ, ਜਿਸ ਵਿਚ 50 ਹਜ਼ਾਰ ਰੁਪਏ ਸਨ। ਲੰਗਰ ਵਾਲੇ ਸਥਾਨ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁੱਟੇਜ ਦੀ ਮਦਦ ਨਾਲ ਚੋਰੀ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।


author

shivani attri

Content Editor

Related News