ਘਰ ’ਚੋਂ ਨਕਦੀ ਤੇ ਗਹਿਣੇ ਚੋਰੀ
Monday, Dec 09, 2024 - 03:10 PM (IST)
ਭੁਲੱਥ (ਭੂਪੇਸ਼)-ਕਸਬਾ ਭੁਲੱਥ ਅਤੇ ਇਸ ਦੇ ਨੇੜਲੇ ਪਿੰਡਾਂ ਵਿਚ ਚੋਰੀਆਂ, ਲੁੱਟਾਂ-ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੀਆਂ ਘਟਨਾਵਾਂ ਦਾ ਚਰਚਾ ਅਜੇ ਚੱਲਦਾ ਹੀ ਹੁੰਦਾ ਹੈ ਨਾਲ ਹੀ ਹੋਰ ਘਟਨਾ ਵਾਪਰ ਜਾਂਦੀ ਹੈ। ਇਸੇ ਤਰ੍ਹਾਂ ਹੀ ਇਥੋਂ ਨਜ਼ਦੀਕੀ ਪਿੰਡ ਭਗਵਾਨਪੁਰ ਵਿਖੇ ਚੋਰਾਂ ਨੇ ਸਿੱਖਰ ਦੁਪਹਿਰੇ ਭਰੇ ਮੁਹੱਲੇ ਦੇ ਇਕ ਘਰ ਵਿਚ ਦਾਖ਼ਲ ਹੋ ਕੇ ਨਕਦੀ ਅਤੇ ਸੋਨਾ ਚੋਰੀ ਲਿਆ।
ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਇੰਦਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਪਤਨੀ ਅਤੇ ਬੇਟੇ ਨਾਲ ਆਪਣੇ ਖੇਤਾਂ ਨੂੰ ਗਿਆ ਹੋਇਆ ਸੀ। ਥੋੜ੍ਹੇ ਸਮੇਂ ਬਾਅਦ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਾਪਸ ਪਰਤਿਆ ਤਾਂ ਵੇਖਿਆ ਕਿ ਅੰਦਰ ਦਾ ਦਰਵਾਜ਼ਾ ਖੁੱਲਾ ਪਿਆ ਸੀ, ਜਦੋਂ ਉਹ ਅੰਦਰ ਗਏ ਤਾਂ ਘਰ ਦੇ ਸਾਰੇ ਕਮਰਿਆਂ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਗੇਟ ਖੁੱਲੇ ਸਨ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
ਜਦੋਂ ਸਭ ਕੁਝ ਵੇਖਿਆ ਤਾਂ ਪਤਾ ਲੱਗਾ ਕਿ ਚੋਰਾਂ ਵੱਲੋਂ ਘਰ ਦੀ ਕੰਧ ਟੱਪ ਕੇ ਅੰਦਰਲਾ ਦਰਵਾਜ਼ਾ ਖੋਲ੍ਹ ਕੇ ਘਰ ਵਿਚ ਪਈ ਨਕਦੀ ਅਤੇ ਸੋਨਾ ਚੋਰੀ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਘਰ ਵਿਚ ਵੱਖ-ਵੱਖ ਜਗ੍ਹਾ ’ਤੇ ਪਏ ਤਕਰੀਬਨ 60 ਹਜ਼ਾਰ ਰੁਪਏ ਅਤੇ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਗਾਇਬ ਸਨ, ਜੋਕਿ ਚੋਰ ਚੋਰੀ ਕੇ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਸੂਚਨਾ ਦੇਣ ਤੋਂ ਤਕਰੀਬਨ ਦੋ ਘੰਟੇ ਬਾਅਦ ਪੁਲਸ ਪਹੁੰਚੀ। ਦਿਨ-ਦਿਹਾੜੇ ਹੋਈ ਚੋਰੀ ਕਾਰਨ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਅਤੇ ਲੋਕ ਇਹ ਹੀ ਕਹਿ ਰਹੇ ਸਨ ਕਿ ਜਲਦ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿਛੇ ਭੇਜਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8