ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਕੇ ਲੋਨ ਤੇ ਟਰੈਕਟਰ ਲੈਣ ਦੇ ਦੋਸ਼ ''ਚ 2 ਖ਼ਿਲਾਫ਼ ਮਾਮਲਾ ਦਰਜ

Sunday, Dec 11, 2022 - 01:59 PM (IST)

ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਕੇ ਲੋਨ ਤੇ ਟਰੈਕਟਰ ਲੈਣ ਦੇ ਦੋਸ਼ ''ਚ 2 ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਜਹੂਰਾ ਵਾਸੀ ਵਿਅਕਤੀ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਕੇ ਲੋਨ ਅਤੇ ਟਰੈਕਟਰ ਲੈ ਕੇ ਖ਼ੁਰਦ-ਬੁਰਦ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਧੋਖਾਦੇਹੀ ਦਾ ਸ਼ਿਕਾਰ ਹੋਏ ਦਲਵੀਰ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਜਹੂਰਾ ਦੇ ਬਿਆਨ ਦੇ ਆਧਾਰ 'ਤੇ ਸੁਗਰੀਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਝਾਂਵਾ ਅਤੇ ਲਾਲ ਚੰਦ ਸ਼ਰਮਾ ਪੁੱਤਰ ਗੋਬਿੰਦ ਰਾਮ ਵਾਸੀ ਫਗਵਾੜਾ ਖ਼ਿਲਾਫ਼ ਦਰਜ ਕੀਤਾ ਹੈ। 

ਆਪਣੇ ਬਿਆਨ ਵਿਚ ਦਲਵੀਰ ਨੇ ਦੱਸਿਆ ਕਿ 2021 ਵਰ੍ਹੇ ਵਿਚ ਉਸ ਨੇ ਸਾਈਕਲ ਸਟੈਂਡ ਚਲਾਉਣ ਵਾਲੇ ਆਪਣੇ ਜਾਣਕਾਰ ਉਕਤ ਮੁਲਜ਼ਮ ਸੁਗਰੀਵ ਸਿੰਘ ਨਾਲ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ 40 ਹਜ਼ਾਰ ਰੁਪਏ ਦਾ ਕਰਜ਼ਾ ਲੈਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਕਰਜ਼ਾ ਦਿਵਾਉਣ ਦਾ ਭਰੋਸਾ ਦਿਵਾ ਕੇ ਉਸ ਕੋਲੋਂ ਦਸਤਾਵੇਜ਼, ਖਾਲੀ ਚੈੱਕ ਲੈਣ ਤੋਂ ਬਾਅਦ ਵੀ ਕਰਜ਼ਾ ਨਹੀਂ ਦਿਵਾਇਆ। 

ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ

ਉਸ ਨੇ ਦੱਸਿਆ ਕਿ ਬਾਅਦ ਵਿਚ ਉਸ ਨਾਲ ਹੋਈ ਧੋਖਾਦੇਹੀ ਦਾ ਉਸ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਟਰੈਕਟਰ ਅਤੇ ਫਾਇਨਾਂਸ ਕੰਪਨੀ ਦੀ ਟੀਮ ਉਨ੍ਹਾਂ ਘਰ ਆ ਕੇ ਟਰੈਕਟਰ ਦੀਆਂ ਕਿਸ਼ਤਾਂ ਮੰਗਣ ਲੱਗੀ, ਜਿਸ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਬੇਹੱਦ ਹੈਰਾਨ ਅਤੇ ਪ੍ਰੇਸ਼ਾਨ ਹੋ ਗਿਆ। ਉਨ੍ਹਾਂ ਆਪਣੇ ਨਾਲ ਹੋਈ ਧੋਖਾਦੇਹੀ ਬਾਰੇ ਦੱਸਿਆ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਵਿਚ ਦਲਵੀਰ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਉਸ ਕੋਲੋਂ ਕਰਜ਼ਾ ਦਿਵਾਉਣ ਲਈ ਲਏ ਗਏ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਕੇ ਰਾਣਾ ਆਟੋ ਸੇਲਜ਼ ਮੁਕੇਰੀਆਂ ਤੋਂ ਐੱਲ ਐਂਡ ਟੀ ਫਾਇਨੈਸ਼ੀਅਲ ਸਰਵਿਸ ਤੋਂ ਮਹਿੰਦਰਾ ਟਰੈਕਟਰ ਫਾਇਨੈਂਸ ਕਰਵਾ ਕੇ ਲਿਆ ਸੀ ਅਤੇ ਪਹਿਲੀਆਂ ਦੋ ਕਿਸ਼ਤਾਂ ਵੀ ਖ਼ੁਦ ਦਿੱਤੀਆਂ ਸਨ। ਹੁਣ ਟਰੈਕਟਰ ਖੁਰਦ ਬੁਰਦ ਕਰ ਦਿੱਤਾ ਹੈ। ਪੁਲਸ ਨੇ ਸ਼ਿਕਾਇਤ ਮਿਲਣ ਉਪਰੰਤ ਡੀ. ਐੱਸ. ਪੀ. ਟਾਂਡਾ ਵੱਲੋਂ ਕੀਤੀ ਜਾਂਚ ਤੋਂ ਬਾਅਦ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਬਿਆਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਡਰੱਗਜ਼ ਛੱਡ ਦੇਣਗੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News