ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਤਹਿਤ ਕੇਸ ਦਰਜ
Wednesday, Oct 01, 2025 - 05:25 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ׀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਸੰਦੀਪ ਕੁਮਾਰ ਉਪ ਮੰਡਲ ਅਫ਼ਸਰ ਕਮ, ਸਹਾਇਕ ਜ਼ਿਲ੍ਹਾ ਮਾਇਨਿੰਗ ਅਫ਼ਸਰ ਦਸੂਹਾ ਵੱਲੋਂ ਦਿੱਤੀ ਗਈ ਦਰਖ਼ਾਸਤ ਰਾਹੀਂ ਦੱਸਿਆ ਹੈ ਕਿ ਪਿੰਡ ਕੁੱਲੀਆ ਲੁਬਾਣਾ ਦੇ ਰਕਬੇ ਵਿਖੇ ਗੈਰ ਕਾਨੂੰਨੀ ਮਾਈਨਿੰਗ ਦੀ ਸਾਨੂੰ ਸੂਚਨਾ ਮਿਲਣ 'ਤੇ ਚੈੱਕ ਕਰਨ 'ਤੇ ਮੌਕੇ ਵਾਲੀ ਜਗ੍ਹਾ 'ਤੇ ਬਹੁਤ ਜ਼ਿਆਦਾ ਮਾਈਨਿੰਗ ਹੋਈ ਸੀ ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਇਸ ਜਗ੍ਹਾ ਦੀ ਮਾਲਕੀ ਰਿਪੋਰਟ ਦੇ ਸਬੰਧ ਵਿਚ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਨਾਇਬ ਤਹਿਸੀਲਦਾਰ ਹਾਜੀਪੁਰ ਨੂੰ ਲਿਖ ਦਿੱਤਾ ਹੈ। ਮਾਲਕੀ ਦੀ ਰਿਪੋਰਟ ਆਉਣ ਉਪਰੰਤ ਇਸ ਜਗ੍ਹਾ ਦੇ ਮਾਲਕ ਦੇ ਨਾਮ ਸਮੇਤ ਪੁਟਾਈ ਦੀ ਮਿਕਦਾਰ ਦੀ ਰਿਪੋਰਟ ਦੌਰਾਨ ਤਫ਼ਤੀਸ਼ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਇਸ ਦਰਖ਼ਾਸਤ ਦੇ ਆਧਾਰ 'ਤੇ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਤਹਿਸੀਲਦਾਰ ਹਾਜੀਪੁਰ ਦੀ ਰਿਪੋਰਟ ਆਉਣ 'ਤੇ ਕੀਤੀ ਜਾਵੇਗੀ ।
ਇਹ ਵੀ ਪੜ੍ਹੋ: ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8