ਸਰਪੰਚ ਨਾਲ ਗਾਲੀ-ਗਲੋਚ ਤੇ ਕੁੱਟਮਾਰ ਕਰਨ ''ਤੇ ਦੋ ਲੋਕਾਂ ਖ਼ਿਲਾਫ਼ ਕੇਸ ਦਰਜ
Sunday, Oct 12, 2025 - 02:31 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇਕ ਪਿੰਡ ਦੀ ਸਰਪੰਚ ਨਾਲ ਗਾਲੀ ਗਲੋਚ ਅਤੇ ਮਾਰ ਕੁਟਾਈ ਕਰਨ ਤੇ ਦੋ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ ’ਚ ਅਜੀਤ ਸਿੰਘ ਪੁੱਤਰ ਸ਼ਮੀਰ ਸਿੰਘ ਵਾਸੀ ਬੇਲਾ ਸਰਿਆਣਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਆਪਣੀ ਪਤਨੀ ਕੁਲਦੀਪ ਕੌਰ ਜੋ ਮੋਜੂਦਾ ਪਿੰਡ ਦੀ ਸਰਪੰਚ ਹੈ ਆਪਣੇ ਬੇਟੇ ਗੁਰਜੀਤ ਸਿੰਘ ਬੇਟੀ ਸਰਬਜੀਤ ਕੋਰ ਨਾਲ ਖਾਣਾ ਖਾ ਕੇ ਘਰ ਵਿੱਚ ਸੌਣ ਲੱਗੇ ਸੀ ਤਾਂ ਸ਼ਿਵ ਕੁਮਾਰ ਅਤੇ ਜਸਵੀਰ ਸਿੰਘ ਉਰਫ਼ ਕਾਕਾ ਵਾਸੀਆਨ ਬੇਲਾ ਸਰਿਆਣਾਂ ਆਪਣੇ ਬੁਲਟ 'ਤੇ ਸਵਾਰ ਹੋ ਕੇ ਉਸ ਦੇ ਘਰ ਅੱਗੇ ਆ ਕੇ ਬੁਲਟ ਮੋਟਰਸਾਈਲ ਦੇ ਨਾਲ ਪਟਾਕੇ ਮਾਰੇ ਅਤੇ ਕੁਝ ਦੇਰ ਰੁਕਣ ਤੋਂ ਬਾਅਦ ਇਹ ਦੋਵੇ ਉਸ ਦੇ ਗੇਟ ਅੱਗੇ ਹੋ ਕੇ ਗਾਲੀ-ਗਲੋਚ ਕਰਨ ਲੱਗ ਪਏ ਅਤੇ ਕਹਿੰਦੇ ਕਿ ਸਰਪੰਚਾ ਘਰ ਦੇ ਬਾਹਰ ਆ ਅਤੇ ਉਸ ਦੇ ਘਰ ਦੇ ਅੰਦਰ ਰੋੜੇ ਅਤੇ ਪੱਥਰ ਮਾਰੇ।
ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਭਿੜੀਆਂ ਦੋ ਧਿਰਾਂ, ਚੱਲੇ ਘਸੁੰਨ-ਮੁੱਕੇ ਤੇ ਬਜ਼ੁਰਗ ਦੀ ਲਾਹੀ ਪੱਗ
ਜਦੋਂ ਉਸ ਦੀ ਪਤਨੀ ਕੁਲਦੀਪ ਕੌਰ ਇਨ੍ਹਾਂ ਨੂੰ ਰੋਕਣ ਲਈ ਗੇਟ ਖੋਲ੍ਹ ਕੇ ਬਾਹਰ ਆਈ ਤਾਂ ਸ਼ਿਵ ਕੁਮਾਰ ਨੇ ਮੇਰੀ ਪਤਨੀ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿਤਾ ਅਤੇ ਘਰ ਅੰਦਰ ਆ ਗਏ, ਜਿੱਥੇ ਇਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਰੌਲਾ ਪੈਣ 'ਤੇ ਇਹ ਦੋਵੇਂ ਆਪਣਾ ਮੋਟਰਸਾਈਕਲ ਛੱਡ ਕੇ ਦੌੜ ਗਏ, ਜਿਸ 'ਤੇ ਸ਼ਿਵ ਕੁਮਾਰ ਅਤੇ ਜਸਵੀਰ ਸਿੰਘ ਉਰਫ਼ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਮੁੱਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਭਿਆਨਕ ਹਾਦਸਾ! ਪਰਿਵਾਰ ਦੀਆਂ ਅੱਖਾਂ ਸਾਹਮਣੇ ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8