ਫਗਵਾੜਾ ਵਿਖੇ ਨਗਰ ਨਿਗਮ ਦੇ ਦੋ ਸਾਬਕਾ ਕੌਂਸਲਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

Monday, Jul 03, 2023 - 01:49 PM (IST)

ਫਗਵਾੜਾ ਵਿਖੇ ਨਗਰ ਨਿਗਮ ਦੇ ਦੋ ਸਾਬਕਾ ਕੌਂਸਲਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਫਗਵਾੜਾ (ਜਲੋਟਾ)- ਫਗਵਾੜਾ ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਉਸ ਸਮੇਂ ਰਾਜਨੀਤਿਕ ਗਲਿਆਰਿਆਂ ਵਿਚ ਵੱਡਾ ਰਾਜਸੀ ਧਮਾਕਾ ਹੋ ਗਿਆ ਜਦੋਂ ਪੁਲਸ ਥਾਣਾ ਸਿਟੀ ਫਗਵਾੜਾ ਵਿੱਖੇ ਸਾਜ਼ਿਸ਼ ਤਹਿਤ ਧੋਖੇ ਨਾਲ ਐੱਸ. ਸੀ. ਸਰਟੀਫਿਕੇਟ ਬਣਾਉਣ ਦੇ ਦੋਸ਼ ਵਿਚ ਦੋ ਸਾਬਕਾ ਨਗਰ ਨਿਗਮ ਦੇ ਕੌਂਸਲਰਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਆਰੋਪ ਵਿਚ ਵੱਖ-ਵੱਖ ਕਾਨੂੰਨੀ ਧਾਰਾ ਤਹਿਤ ਪੁਲਸ ਕੇਸ ਦਰਜ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਬਲਵਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਗਲੀ ਨੰਬਰ 11 ਪਲਾਹੀ ਗੇਟ ਨੇ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਖ਼ੁਲਾਸਾ ਕੀਤਾ ਹੈ ਕਿ ਨਗਰ ਨਿਗਮ ਫਗਵਾੜਾ ਦੇ ਸਾਬਕਾ ਕੌਂਸਲਰ ਪੂਰਨਿਮਾ ਪਤਨੀ ਹਰਭਜਨ ਲਾਲ ਉਰਫ਼ ਹਰਭਜਨ ਸੁਮਨ ਵਾਸੀ ਗਲੀ ਨੰਬਰ 8 ਪਲਾਹੀ ਗੇਟ ਫਗਵਾੜਾ ਨੇ ਸਾਬਕਾ ਕੌਂਸਲਰ ਤੇਜਪਾਲ ਬਸਰਾ ਪੁੱਤਰ ਪ੍ਰਕਾਸ਼ ਰਾਮ ਵਾਸੀ ਗਲੀ ਨੰਬਰ 12 ਪਲਾਹੀ ਗੇਟ ਫਗਵਾੜਾ ਨਾਲ ਕਥਿਤ ਤੌਰ 'ਤੇ ਮਿਲੀਭਗਤ ਕਰ ਸਾਜ਼ਿਸ਼ ਦੇ ਤਹਿਤ ਆਪਣਾ ਐੱਸ. ਸੀ. ਸਰਟੀਫਿਕੇਟ ਬਣਾਇਆ ਹੈ। ਇਸ ਸਰਟੀਫਿਕੇਟ ਦੇ ਆਧਾਰ 'ਤੇ ਮੁਲਜ਼ਮ ਪੂਰਨਿਮਾ ਨਗਰ ਨਿਗਮ ਵਿਚ ਕੌਂਸਲਰ ਬਣੀ ਸੀ ਅਤੇ ਉਸ ਨੂੰ ਤੱਦ ਬਤੌਰ ਕੌਂਸਲਰ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਸਰਕਾਰੀ ਤੌਰ 'ਤੇ ਮਿਲੀਆਂ ਹਨ। ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਫਗਵਾੜਾ ਪੁਲਸ ਨੇ ਸਾਬਕਾ ਕੌਂਸਲਰ ਪੂਰਨਿਮਾ ਅਤੇ ਸਾਬਕਾ ਕੌਂਸਲਰ ਤੇਜਪਾਲ ਬਸਰਾ ਖ਼ਿਲਾਫ਼ ਧਾਰਾ 419, 420, 465, 466, 467, 468, 471, 120ਬੀ ਤਹਿਤ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋ-ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਸ਼ਿਕਾਇਤਕਰਤਾ ਬਲਵਿੰਦਰ ਕੁਮਾਰ ਵੱਲੋਂ ਦਰਜ ਕਰਵਾਈ ਗਈ ਐੱਫ਼. ਆਈ. ਆਰ. ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਸਾਬਕਾ ਕੌਂਸਲਰ ਤੇਜਪਾਲ ਬਸਰਾ ਨੇ ਬਤੌਰ ਕੌਂਸਲਰ ਆਰੋਪੀ ਸਾਬਕਾ ਕੌਂਸਲਰ ਪੂਰਨਿਮਾ ਵੱਲੋਂ ਆਪਣੇ ਬਣਾਏ ਗਏ ਜਾਅਲੀ ਐੱਸ. ਸੀ. ਸਰਟੀਫਿਕੇਟ ਦੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਸੀ ਜਦੋਂ ਉਹ ਉਹ ਕੌਂਸਲਰ ਹੀ ਨਹੀਂ ਸਨ? ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਕਈ ਅਹਿਮ ਜਾਣਕਾਰੀਆਂ ਦੇ ਕੇ ਮੁਲਜ਼ਮਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਖ਼ਬਰ ਲਿਖੇ ਜਾਣ ਤੱਕ ਦੋਵੇਂ ਮੁਲਜ਼ਮ ਕੌਂਸਲਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚਲ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮੁਲਜ਼ਮਾਂ ਦੇ ਨੇੜਲੇ ਸੂਤਰਾਂ ਨੇ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਦੱਸਿਆ ਗਲਤ
ਸਾਬਕਾ ਕੌਂਸਲਰ ਪੂਰਨਿਮਾ ਅਤੇ ਤੇਜਪਾਲ ਬਸਰਾ ਦੇ ਨਜ਼ਦੀਕੀ ਸੂਤਰਾਂ ਨੇ ਪੁਲਸ ਵੱਲੋਂ ਦਰਜ ਕੀਤੇ ਗਏ ਪੁਲਸ ਕੇਸ ਵਿਚ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਗਲਤ ਦੱਸਿਆ ਹੈ। ਇਨਾਂ ਦੇ ਨਜ਼ਦੀਕੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਸਾਰਾ ਮਾਮਲਾ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੇ ਵੱਡੇ ਖ਼ੁਲਾਸੇ, ਮੈਸੇਂਜਰ 'ਤੇ ਖੇਡੀ ਗਈ ਸਾਰੀ ਖੇਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News