ਕੁੱਟਮਾਰ ਕਰਨ ''ਤੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ
Monday, Feb 17, 2025 - 05:39 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ 'ਤੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ׀ ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਅਮਿਤ ਖਾਨ ਪੁੱਤਰ ਗਾਮਾ ਵਾਸੀ ਬੇਲਾ ਸਰਿਆਣਾਂ ਹਾਲ ਵਾਸੀ ਉਲਾਹਾ ਨੇ ਦੱਸਿਆ ਹੈ ਕਿ ਉਹ ਟਿੱਪਰ ਚਲਾਉਂਦਾ ਹੈ ਅਤੇ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਜੈਤੂਨ ਬੀਬੀ ਪੁੱਤਰੀ ਸ਼ੇਰੂ ਵਾਸੀ ਹੰਦਵਾਲ ਹੋਇਆ ਸੀ, ਜੋ ਪਹਿਲਾਂ ਤਲਾਕ ਸ਼ੁਦਾ ਸੀ, ਜੋ ਨਾਰਾਜ਼ ਹੋ ਕੇ ਕਰੀਬ ਦੋ ਸਾਲਾਂ ਤੋਂ ਦੋ ਬੱਚਿਆਂ ਸਮੇਤ ਆਪਣੇ ਮਾਂ-ਬਾਪ ਦੇ ਘਰ ਰਹਿ ਰਹੀ ਹੈ। 7 ਫਰਵਰੀ ਨੂੰ ਪਿੰਡ ਰਿਆਲੀ ਹਿਮਾਚਲ ਵਿਖੇ ਟਿੱਪਰ ਖੜਾ ਕਰਕੇ ਵਕਤ ਕਰੀਬ 9 ਵਜੇ ਪਿੰਡ ਉਲਾਹਾ ਪੁੱਜਿਆ।
ਇਹ ਵੀ ਪੜ੍ਹੋ : 40 ਲੱਖ ਤੋਂ ਵਧੇਰੇ ਖ਼ਰਚ ਕਰ ਚਾਵਾਂ ਨਾਲ ਪੁੱਤ ਭੇਜੇ ਸੀ USA, ਹੁਣ ਇਸ ਹਾਲਾਤ 'ਚ ਪਰਤੇ ਘਰ ਤਾਂ...
ਮੈਨੂੰ ਜੈਤੂਨ ਬੀਬੀ ਨੇ ਮੈਨੂੰ ਫੋਨ ਕਰਕੇ ਆਪਣੇ ਘਰ ਦੇ ਬਾਹਰ ਪਿੰਡ ਹੰਦਵਾਲ ਵਿਖੇ ਬੁਲਾਇਆ ਜਦੋਂ ਉਹ ਕਰੀਬ 11 ਵਜੇ ਆਪਣੇ ਮੋਟਰਸਾਈਕਲ 'ਤੇ ਜੈਤੂਨ ਬੀਬੀ ਦੇ ਡੇਰੇ ਲਾਗੇ ਪੁੱਜਿਆ ਤਾਂ ਤਿੰਨ ਲੋਕ ਜਿਨ੍ਹਾਂ 'ਚ ਆਮਲ ਉਰਫ਼ ਭੰਗੀ, ਕੂਕਾ ਅਤੇ ਜੈਤੂਨ ਬੀਬੀ ਨੇ ਡਾਂਗਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ׀ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਉਕਤ ਤਿੰਨਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ : ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵਾਪਰੀ ਵੱਡੀ ਘਟਨਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e