ਘਰ ''ਚ ਦਾਖ਼ਲ ਹੋ ਕੇ ਨਕਦੀ ਖੋਹਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

Friday, Jul 03, 2026 - 06:37 PM (IST)

ਘਰ ''ਚ ਦਾਖ਼ਲ ਹੋ ਕੇ ਨਕਦੀ ਖੋਹਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

ਬੁੱਲੋਵਾਲ (ਰਣਧੀਰ)-ਘਰ 'ਚ ਦਾਖ਼ਲ ਹੋ ਕੇ ਨਕਦੀ ਖੋਹਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਬੁੱਲੋਵਾਲ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਜੀਵਨ ਲਾਲ ਪੁੱਤਰ ਕਰਮ ਚੰਦ ਵਾਸੀ ਪੰਡੋਰੀ ਰਾਜਪੂਤਾਂ ਥਾਣਾ ਬੁੱਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਹੁਸੈਨਪੁਰ ਵਿਖੇ ਰਮਨ ਲਾਲ ਪੁੱਤਰ ਜਗੀਰੀ ਲਾਲ ਵਾਸੀ ਗੁਰੂ ਰਵਿਦਾਸ ਨਗਰ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਕੋਠੀ ’ਚ ਚੌਂਕੀਦਾਰ ਦੀ ਡਿਊਟੀ ਕਰਦਾ ਹੈ ਅਤੇ ਉਹ ਕੋਠੀ ’ਚ ਬਣੇ ਕਮਰੇ ’ਚ ਹੀ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੈਂ ਆਪਣੀ ਡਿਊਟੀ ਦੇ ਰਿਹਾ ਸੀ ਤਾਂ ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਹਰਮੇਸ਼ ਲਾਲ, ਪਰਮਿੰਦਰ ਉਰਫ਼ ਰਵੀ ਪੁੱਤਰ ਗੋਪਾਲ ਵਾਸੀਅਨ ਖਾਨਪੁਰ ਥਿਆੜਾ ਥਾਣਾ ਬੁੱਲੋਵਾਲ ਨੇ ਕੋਠੀ ਅੰਦਰ ਮੇਰੇ ਕਮਰੇ 'ਚ ਦਾਖ਼ਲ ਹੋ ਕੇ ਮੇਰੇ ਟਰੰਕ ਦੀ ਤੋੜ ਭੰਨ ਕਰਕੇ 8300 ਰੁਪਏ ਅਤੇ ਹਿਲਟੀ ਚੋਰੀ ਕਰਕੇ ਲੈ ਗਏ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News