ਪੁਲਸ ਨੇ ਵੱਖ-ਵੱਖ ਮਾਮਲਿਆਂ ''ਚ 3 ਨਸ਼ਾ ਕਰਦੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Saturday, Jun 27, 2026 - 03:29 PM (IST)

ਪੁਲਸ ਨੇ ਵੱਖ-ਵੱਖ ਮਾਮਲਿਆਂ ''ਚ 3 ਨਸ਼ਾ ਕਰਦੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ 3 ਵੱਖ-ਵੱਖ ਮਾਮਲਿਆਂ 'ਚ 3 ਨਸ਼ਾ ਕਰਦੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੰਦਪੁਰ 'ਚ ਤਾਇਨਾਤ ਏ. ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ ਲਈ ਥਾਣਾ ਖੇਤਰ 'ਚ ਮੌਜੂਦ ਸੀ ਕਿ ਪੁਲਸ ਦੇ ਮੁਖਬਰ ਵਿਸ਼ੇਸ਼ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਬਿੰਦੀ ਪੁੱਤਰ ਚਰਨ ਦਾਸ ਵਾਸੀ ਪਿੰਡ ਚਾਹਲ ਕਲਾਂ ਥਾਣਾ ਮੁਕੰਦਪੁਰ ਜੋਕਿ ਹੈਰੋਇਨ ਦਾ ਨਸ਼ਾ ਕਰਨ ਆਦੀ ਹੈ ਅਤੇ ਅਪਰਾ ਸਾਇਡ ਰੋਡ 'ਤੇ ਕੱਚੇ ਰਸਤੇ 'ਤੇ ਬਣੇ ਬੇ-ਅਬਾਦ ਕੋਠੇ ਨੇੜੇ ਹੈਰੋਇਨ ਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ ਸੁੱਟੀ! ਮੁਲਜ਼ਮ ਉੱਤਰਾਖੰਡ ਦੇ ਚਮੌਲੀ ਤੋਂ ਗ੍ਰਿਫ਼ਤਾਰ

ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਨਸ਼ਾ ਕਰ ਰਹੇ ਉਕਤ ਬਲਵਿੰਦਰ ਕੁਮਾਰ ਬਿੰਦੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਲਾਈਟਰ, ਹੈਰੋਇਨ ਅਲੂਦ ਪੰਨੀ 10 ਰੁਪਏ ਦਾ ਰਾਉਂਡ ਕੀਤਾ ਨੋਟ ਬਰਾਮਦ ਕੀਤਾ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਬਲਾਚੌਰ ਦੀ ਪੁਲਸ ਨੇ ਨਸ਼ਾ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਪੁਲਸ ਦੇ ਤਫ਼ਤੀਸ਼ੀ ਅਫ਼ਸਰ ਐੱਸ. ਆਈ. ਲਖਵੀਰ ਚੰਦ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਮਹਿਤਪੁਰ ਨੇੜੇ ਇਕ ਇੱਟਾਂ ਦੇ ਭੱਠੇ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਨਸ਼ਾ ਕਰਦੇ ਹੋਏ ਮਿਲਿਆ।

ਇਹ ਵੀ ਪੜ੍ਹੋ: ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ ਖ਼ੌਫ਼ਨਾਕ ਘਟਨਾ

ਐੱਸ. ਐੱਚ. ਓ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਰਜਤ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਕਰਾਵਰ ਥਾਣਾ ਬਲਾਚੌਰ ਵਜੋਂ ਹੋਈ ਹੈ। ਇਕ ਹੋਰ ਮਾਮਲੇ 'ਚ ਥਾਣਾ ਕਾਠਗੜ੍ਹ ਦੀ ਪੁਲਸ ਨੇ ਨਸ਼ਾ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਆਂਸਰੋਂ ਦੇ ਸ਼ਮਸ਼ਾਨਘਾਟ ਨੇੜੇ ਪੁੱਜੀ ਤਾਂ ਕੱਚੀ ਸੜਕ ਦੇ ਕਿਨਾਰੇ ਬੈਠਾ ਇਕ ਵਿਅਕਤੀ ਚਾਂਦੀ ਦੀ ਫੁਆਇਲ ਹੇਠਾਂ ਲਾਈਟਰ ਨਾਲ ਵਾਰ-ਵਾਰ ਅੱਗ ਲਗਾ ਕੇ ਕਿਸੇ ਗੋਲਨੂੰਮਾ ਚੀਜ਼ ਨੂੰ ਆਪਣੇ ਨੱਕ ਰਾਹੀਂ ਨਾਲ ਸੁੰਘ ਰਿਹਾ ਸੀ। ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਵਾਲੀ ਸਿਲਵਰ ਪੰਨੀ, ਰਾਉਂਡ ਕੀਤਾ 10 ਰੁਪਏ ਦਾ ਨੋਟ ਅਤੇ ਇਕ ਲਾਈਟਰ ਬਰਾਮਦ ਕੀਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਹਰੀਸ਼ ਕੁਮਾਰ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਟੌਂਸਾ ਥਾਣਾ ਕਾਠਗੜ੍ਹ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਸਾਰੇ ਮਾਮਲਿਆਂ 'ਚ ਕਾਬੂ ਕੀਤੇ ਕਥਿਤ ਦੋਸ਼ੀਆਂ ਖ਼ਿਲਾਫ਼ ਸਬੰਧਤ ਥਾਣਿਆਂ 'ਚ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 84 ਅਧਿਆਪਕਾਂ 'ਤੇ ਡਿੱਗੀ ਗਾਜ! ਰੋਕੀ ਗਈ ਤਨਖ਼ਾਹ, ਜਾਣੋ ਵਜ੍ਹਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News