ਬੈਂਕ ਤੋਂ ਲੋਨਸ਼ੁਦਾ ਜ਼ਮੀਨ ਦਾ ਜਾਅਲੀ ਕਲੀਅਰੈਂਸ ਸਰਟੀਫਿਕੇਟ ਬਣਾ ਕੇ ਵੇਚਣ ’ਤੇ ਮਾਮਲਾ ਦਰਜ

Sunday, Mar 20, 2022 - 06:48 PM (IST)

ਬੈਂਕ ਤੋਂ ਲੋਨਸ਼ੁਦਾ ਜ਼ਮੀਨ ਦਾ ਜਾਅਲੀ ਕਲੀਅਰੈਂਸ ਸਰਟੀਫਿਕੇਟ ਬਣਾ ਕੇ ਵੇਚਣ ’ਤੇ ਮਾਮਲਾ ਦਰਜ

ਸੁਲਤਾਨਪੁਰ ਲੋਧੀ (ਧੀਰ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਪਿੰਡ ਮੇਵਾ ਸਿੰਘ ਵਾਲਾ ਦੇ ਵਸਨੀਕ ਇਕ ਵਿਅਕਤੀ ਵੱਲੋਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਨੂੰ ਲੋਨਸ਼ੁਦਾ ਜ਼ਮੀਨ ਦਾ ਜਾਅਲੀ ਕਲੀਅਰੈਂਸ ਸਰਟੀਫਿਕੇਟ ਬਣਾ ਕੇ ਜ਼ਮੀਨ ਵੇਚਣ ਮਗਰੋਂ ਕਰੀਬ 14 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਉਸ ਵਿਅਕਤੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਪੀੜਤ ਹਰਵਿੰਦਰਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਮੇਵਾ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਗਈ ਸ਼ਿਕਾਇਤ ਦੀ ਇਨਕੁਆਰੀ ਤੋਂ ਬਾਅਦ ਦਰਜ ਹੋਏ ਮਾਮਲੇ ’ਚ ਜਿਸ ’ਚ ਪਿੰਡ ਮੇਵਾ ਸਿੰਘ ਵਾਲਾ ਥਾਣਾ ਸੁਲਤਾਨਪੁਰ ਲੋਧੀ ਦੇ ਇਕ ਵਿਅਕਤੀ ਨੇ ਆਪਣੀ ਜ਼ਮੀਨ, ਜੋ ਪਹਿਲਾਂ ਹੀ ਬੈਂਕ ਕੋਲ ਗਹਿਣੇ ਸੀ।

ਇਹ ਵੀ ਪੜ੍ਹੋ : ਕੁਲਾਣੇ ਮੇਲੇ ’ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਪਿੱਕਅੱਪ ਗੱਡੀ ਪਲਟੀ, ਬੱਚੇ ਦੀ ਮੌਤ ਤੇ 25 ਜ਼ਖ਼ਮੀ

ਉਕਤ ਵਿਅਕਤੀ ਨੇ ਉਸ ਜ਼ਮੀਨ ਦਾ ਜਾਅਲੀ ਕਲੀਅਰੈਂਸ ਸਰਟੀਫਿਕੇਟ ਤਿਆਰ ਕਰ ਕੇ ਅਤੇ ਉਸ ਦਾ ਮਾਲ ਰਿਕਾਰਡ ’ਚ ਫੱਕ ਦੀ ਰਿਪੋਰਟ ਦਰਜ ਕਰਵਾ ਕੇ ਹਰਵਿੰਦਰਜੀਤ ਸਿੰਘ ਨੂੰ ਧੋਖੇ ਨਾਲ ਉਪਰੋਕਤ ਜ਼ਮੀਨ ਵੇਚ ਦਿੱਤੀ ਤੇ ਪੀਡ਼ਤ ਨਾਲ ਕੁੱਲ 13 ਲੱਖ 97 ਹਜ਼ਾਰ 500 ਰੁਪਏ ਦੀ ਠੱਗੀ ਮਾਰੀ। ਮਾਮਲੇ ’ਚ ਪੁਲਸ ਨੇ ਦੋਸ਼ੀ ਦੇ ਖ਼ਿਲਾਫ਼ ਧਾਰਾ 406, 420, 465, 467, 468, 471 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News