ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ’ਤੇ ਕੇਸ ਦਰਜ

Sunday, Oct 27, 2024 - 06:54 PM (IST)

ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਪਿੰਡ ਦੀ ਇਕ ਔਰਤ ਨਾਲ ਕਿਸੇ ਵਿਅਕਤੀ ਵੱਲੋਂ ਅਸ਼ਲੀਲ ਹਰਕਤਾਂ ਕਰਨ ’ਤੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇਕ ਪਿੰਡ ਦੀ ਔਰਤ ਨੇ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਹ 19 ਅਕਤੂਬਰ ਨੂੰ ਪਿੰਡ ’ਚ ਇਕ ਦੁਕਾਨ ਤੋਂ ਸਾਮਾਨ ਲੈ ਕੇ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ ਤਾਂ ਪਿਛੇ ਤੋਂ ਕਿਸੇ ਵਿਅਕਤੀ ਨੇ ਮੈਨੂੰ ਰੁਕਣ ਲਈ ਆਵਾਜ਼ ਮਾਰੀ।

ਜਿਸ ਨੂੰ ਮੈਂ ਜਾਣਦੀ ਨਹੀਂ ਸੀ, ਜਿਸ ਕਾਰਨ ਮੈਂ ਰੁਕੀ ਨਹੀਂ। ਔਰਤ ਨੇ ਅੱਗੇ ਦੱਸਿਆ ਕਿ ਉਸ ਵਿਅਕਤੀ ਨੇ ਮੈਨੂੰ ਪਿੱਛੇ ਤੋਂ ਜ਼ਬਰਦਸਤੀ ਫੜ ਲਿਆ ਅਤੇ ਮੈਨੂੰ ਝਾੜੀਆਂ ’ਚ ਲੈ ਗਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਮੇਰੇ ਕਪੜੇ ਪਾੜ ਦਿੱਤੇ। ਉਸ ਵੱਲੋਂ ਰੌਲਾ ਪਾਉਣ ’ਤੇ ਲੋਕ ਇਕੱਠੇ ਹੁੰਦੇ ਵੇਖ ਵਿਅਕਤੀ ਉੱਥੋਂ ਦੌੜ ਗਿਆ। ਵਿਅਕਤੀ ਦੀ ਪਛਾਣ ਪੁਲਸ ਸਟੇਸ਼ਨ ਤਲਵਾੜਾ ਦੇ ਹੀ ਇਕ ਪਿੰਡ ਦੇ ਦੀਪਕ ਕੁਮਾਰ ਵਜੋਂ ਹੋਈ ਹੈ। ਤਲਵਾੜਾ ਪੁਲਸ ਨੇ ਦੀਪਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਹਾਈਵੇਅ ਤੋਂ ਹਟੇਗਾ ਜਾਮ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News