ਸਚਿਨ ਪਾਇਲਟ ਦੇ ਪੰਜਾਬ ਇੰਚਾਰਜ ਨਿਯੁਕਤ ਹੋਣ ਨਾਲ ਹੋਰ ਮਜ਼ਬੂਤ ਹੋਵੇਗੀ ਕਾਂਗਰਸ: ਮਹਿੰਦਰ ਗਿਲਜ਼ੀਆਂ
Monday, Sep 07, 2026 - 08:20 PM (IST)
ਹੁਸ਼ਿਆਰਪੁਰ (ਘੁੰਮਣ)- ਇੰਡੀਅਨ ਓਵਰਸੀਜ਼ ਕਾਂਗਰਸ, ਯੂ.ਐੱਸ.ਏ. ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ ਨੇ ਸਚਿਨ ਪਾਇਲਟ ਨੂੰ ਪੰਜਾਬ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ਵਿਚ ਹੋਰ ਮਜ਼ਬੂਤ ਹੋਵੇਗੀ ਤੇ ਇਹ ਮਹੱਤਵਪੂਰਨ ਜ਼ਿੰਮੇਵਾਰੀ ਪਾਇਲਟ ਦੀ ਲੀਡਰਸ਼ਿਪ, ਕਾਂਗਰਸ ਸੰਗਠਨ ਪ੍ਰਤੀ ਵਚਨਬੱਧਤਾ ਤੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨਾਲ ਜੁੜਨ ਦੀ ਯੋਗਤਾ ਦੀ ਮਾਨਤਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਸਚਿਨ ਪਾਇਲਟ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਮੌਕਾ ਮਿਲਿਆ ਹੈ ਤੇ ਮੇਰਾ ਮੰਨਣਾ ਹੈ ਕਿ ਉਹ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਵਿਚ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 227 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨੇ ਕੰਮ ਕੀਤੇ ਹਨ ਉਹ ਅੱਜ ਤੱਕ ਕੋਈ ਪਾਰਟੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ ਲਿਖੇ ਹਨ ਆਪਣੇ ਮਾੜੇ ਚੰਗੇ ਨੂੰ ਸਮਝਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦਾ ਭਲਾ ਕਾਂਗਰਸ ਪਾਰਟੀ ਕਰ ਸਕਦੀ ਹੈ ਤੇ ਪੰਜਾਬ ਅੰਦਰ ਜਿੰਨਾ ਵੀ ਵਿਕਾਸ ਅੱਜ ਤੱਕ ਹੋਇਆ ਉਹ ਕਾਂਗਰਸ ਪਾਰਟੀ ਨੇ ਹੀ ਕਰਵਾਇਆ। ਪੰਜਾਬ ਦੇ ਲੋਕ ਆਪਣੇ ਨਾਲ ਧੋਖਾ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਦੇ ਨਹੀਂ।
