ਕੈਨੇਡਾ ਤੋਂ ਫਰਜ਼ੀ ਭਤੀਜਾ ਬਣ ਕੇ ਸਾਈਬਰ ਠੱਗਾਂ ਨੇ ਲਾਇਆ 8.50 ਲੱਖ ਦਾ ਰਗੜਾ
Friday, Sep 11, 2026 - 05:42 PM (IST)
ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਾਈਬਰ ਕ੍ਰਾਈਮ ਪੁਲਸ ਨੇ ਵਿਦੇਸ਼ ਕੈਨੇਡਾ ਬੈਠਾ ਭਤੀਜਾ ਬਣ ਕੇ ਝੂਠੀਆਂ ਕਾਲਾਂ ਰਾਹੀਂ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਮਾਰਨ ਵਾਲੇ ਅਣਪਛਾਤੇ ਠੱਗਾਂ ਵਿਰੁੱਧ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ। ਠੱਗਾਂ ਨੇ ਮਦਦ ਦੇ ਨਾਂ ’ਤੇ ਵੱਖ-ਵੱਖ ਖ਼ਾਤਿਆਂ ’ਚੋਂ ਕੁੱਲ੍ਹ 8,50,000 ਰੁਪਏ ਆਨਲਾਈਨ ਟਰਾਂਸਫ਼ਰ ਕਰਵਾ ਕੇ ਹੜੱਪ ਲਏ।
ਇਹ ਵੀ ਪੜ੍ਹੋ: ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ ਰਿਪੋਰਟ 'ਚ ਵੱਡਾ ਖ਼ੁਲਾਸਾ
ਪਹਿਲੇ ਮਾਮਲੇ ’ਚ ਪੀੜਤ ਸੁਰਿੰਦਰ ਕੁਮਾਰ ਪੁੱਤਰ ਮੋਹਨ ਲਾਲ, ਨਿਵਾਸੀ ਪਿੰਡ ਮੱਕੋਵਾਲ, ਥਾਣਾ ਦਸੂਹਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 7 ਸਤੰਬਰ ਨੂੰ ਉਸ ਦੇ ਜੀਜੇ ਨਿਰਮਲ ਸਿੰਘ ਨੂੰ ਇਕ ਅਣਪਛਾਤੇ ਵ੍ਹਟਸਐਪ ਨੰਬਰ ਤੋਂ ਕਾਲ ਆਈ। ਕਾਲਰ ਨੇ ਆਪਣੇ ਆਪ ਨੂੰ ਉਸ ਦਾ ਭਤੀਜਾ ਕਰਨ ਦੱਸਿਆ ਅਤੇ ਐਮਰਜੈਂਸੀ ’ਚ ਪੈਸਿਆਂ ਦੀ ਲੋੜ ਹੋਣ ਦਾ ਬਹਾਨਾ ਬਣਾਇਆ। ਰਿਸ਼ਤੇਦਾਰੀ ਦਾ ਭਰੋਸਾ ਕਰਦਿਆਂ ਪੀੜਤ ਨੇ ਆਪਣੇ ਪੰਜਾਬ ਨੈਸ਼ਨਲ ਬੈਂਕ ਅਤੇ ਐਕਸਿਸ ਬੈਂਕ ਦੇ ਖ਼ਾਤਿਆਂ ’ਚੋਂ 2 ਲੱਖ ਰੁਪਏ ਦੱਸੇ ਗਏ ਖ਼ਾਤੇ ’ਚ ਟਰਾਂਸਫ਼ਰ ਕਰ ਦਿੱਤੇ। ਬਾਅਦ ’ਚ ਜਦੋਂ ਪਰਿਵਾਰਕ ਪੱਧਰ ’ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਲ ਕਰਨ ਵਾਲਾ ਵਿਅਕਤੀ ਕਰਨ ਨਹੀਂ ਸੀ, ਸਗੋਂ ਕਿਸੇ ਠੱਗ ਨੇ ਸ਼ਾਤਰ ਤਰੀਕੇ ਨਾਲ ਆਨਲਾਈਨ ਠੱਗੀ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ:ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ ਕੀਤੇ ਹੁਕਮ
ਦੂਜੇ ਮਾਮਲੇ ’ਚ ਨਿਰਮਲ ਸਿੰਘ ਪੁੱਤਰ ਜਗੰਨਾਥ, ਨਿਵਾਸੀ ਅਗਲੌਰ, ਥਾਣਾ ਦਸੂਹਾ ਨੇ ਦੱਸਿਆ ਕਿ 5 ਸਤੰਬਰ ਨੂੰ ਉਸ ਨੂੰ ਵ੍ਹਟਸਐਪ 'ਤੇ ਕਾਲ ਆਈ। ਕਾਲਰ ਨੇ ਆਪਣੇ ਆਪ ਨੂੰ ਕੈਨੇਡਾ ਰਹਿਣ ਵਾਲਾ ਉਸ ਦਾ ਭਤੀਜਾ ਕਰਨ ਦੱਸਿਆ। ਠੱਗ ਨੇ ਵਿਸ਼ਵਾਸ ਦਿਵਾਉਣ ਲਈ ਵੈਸਟਰਨ ਯੂਨੀਅਨ ਦੀ ਇਕ ਫਰਜ਼ੀ ਰਸੀਦ ਵੀ ਭੇਜ ਦਿੱਤੀ। ਝਾਂਸੇ ’ਚ ਆ ਕੇ ਨਿਰਮਲ ਸਿੰਘ ਨੇ 2 ਲੱਖ ਰੁਪਏ, ਉਸ ਦੇ ਦੋਸਤ ਹਰਪਾਲ ਸਿੰਘ ਨੇ 2,50,000 ਰੁਪਏ ਅਤੇ ਉਸ ਦੇ ਸਾਲੇ ਸੁਰਿੰਦਰ ਕੁਮਾਰ ਨੇ 2 ਲੱਖ ਰੁਪਏ ਕੁੱਲ੍ਹ 6,50,000 ਰੁਪਏ ਦਿੱਤੇ ਗਏ ਐਕਸਿਸ ਬੈਂਕ ਖ਼ਾਤੇ ’ਚ ਭੇਜ ਦਿੱਤੇ। ਬਾਅਦ ’ਚ ਅਸਲੀਅਤ ਸਾਹਮਣੇ ਆਉਣ ’ਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਵੱਡੀ ਠੱਗੀ ਹੋ ਚੁੱਕੀ ਹੈ। ਸਾਈਬਰ ਕ੍ਰਾਈਮ ਪੁਲਸ ਨੇ ਦੋਵਾਂ ਸ਼ਿਕਾਇਤਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
