ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੱਚੇ ਰਸਤਿਆਂ ਤੇ ਨਿਕਾਸੀ ਦੇ ਮਸਲੇ ''ਤੇ ਸਰਕਾਰ ਨੂੰ ਘੇਰਿਆ
Saturday, Sep 12, 2026 - 01:23 PM (IST)
ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੁਝ ਮੁਹੱਲਾ ਵਾਸੀਆਂ ਨਾਲ ਬੈਠਕਾਂ ਕੀਤੀਆਂ, ਜਿਸ ਦੌਰਾਨ ਮਾਹਿਲਪੁਰ ਵਾਸੀਆਂ ਨੇ ਭਾਜਪਾ ਆਗੂ ਨੂੰ 'ਆਪ' ਸਰਕਾਰ ਵੱਲੋਂ ਗਲੀਆਂ ਅਤੇ ਨਾਲੀਆਂ ਪੱਕੀਆਂ ਬਣਵਾ ਕੇ ਦੇਣ ਦੇ ਵਾਅਦੇ ਨੂੰ ਪੂਰਾ ਨਾ ਕੀਤੇ ਜਾਣ ਬਾਰੇ ਦੱਸਿਆ।
ਨਿਮਿਸ਼ਾ ਮਹਿਤਾ ਨੇ ਇਸ ਮੌਕੇ ਮੁਹੱਲਾ ਸ਼ਹੀਦਾਂ ਰੋਡ ਕਾਲੋਨੀ ਵਾਸੀਆਂ ਅਤੇ ਮੁਹੱਲਾ ਐੱਸ. ਏ. ਐੱਸ. ਨਗਰ ਦੀਆਂ ਕੱਚੀਆਂ ਗਲੀਆਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਆਮ ਆਦਮੀ ਪਾਰਕਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੱਲੋਂ ਕਈ ਵਾਰ ਮਾਹਿਲਪੁਰ 'ਚ ਵਿਕਾਸ ਕਰਵਾਉਣ ਦੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਹਨ ਪਰ ਐਲਾਨਾਂ ਦੇ ਬਾਵਜੂਦ ਲੋਕਾਂ ਨੂੰ ਵਿਕਾਸ ਨਹੀਂ ਮਿਲਿਆ ਅਤੇ ਲੋਕ ਮਾੜੇ ਹਲਾਤਾਂ ਵਿਚ ਰਹਿਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ

ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਉਸ ਮਗਰੋਂ ਲੋਕ ਸਭਾ ਚੋਣਾਂ ਵੇਲੇ ਅਤੇ ਫਿਰ ਮਾਹਿਲਪੁਰ ਕਮੇਟੀ ਦੀਆਂ ਚੋਣਾਂ ਵੇਲੇ ਤਿੰਨੋਂ ਵਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਕੱਚੀਆਂ ਗਲੀਆਂ ਪੱਕੀਆਂ ਕਰਵਾਉਣ ਅਤੇ ਨਾਲੀਆਂ ਬਣਵਾ ਕੇ ਨਿਕਾਸੀ ਕਰਵਾਉਣ ਦੇ ਸਬਜ਼ਬਾਗ ਜਨਤਾ ਨੂੰ ਸੱਤਾਧਾਰੀ ਸਰਕਾਰ ਵੱਲੋਂ ਵਿਖਾਏ ਗਏ ਪਰ ਇਹ ਵਾਅਦੇ ਵੋਟਾਂ ਤੋਂ ਬਾਅਦ ਹੀ ਵਫ਼ਾ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਜੈ ਕ੍ਰਿਸ਼ਨ ਰੋੜੀ ਨੂੰ ਹਲਕਾ ਵਿਧਾਇਕ ਗੜ੍ਹਸ਼ੰਕਰ ਬਣਿਆ ਕਰੀਬ ਪੌਣੇ 10 ਸਾਲ ਹੋ ਚੁੱਕੇ ਹਨ ਅਤੇ ਉਸ ਦੀ ਸਰਕਾਰ ਨੂੰ ਸੱਤਾ ਵਿਚ ਆਇਆਂ ਪੌਣੇ 5 ਸਾਲ ਹੋ ਚੁੱਕੇ ਹਨ ਪਰ ਵਿਧਾਇਕ ਰੋੜੀ ਵੱਲੋਂ ਮੰਤਰੀ ਅਹੁਦੇ 'ਤੇ ਵਿਰਾਜਮਾਨ ਹੋ ਕੇ ਪੂਰਨ ਸੱਤਾ ਭੋਗਦੇ ਵੀ ਲੋਕਾਂ ਨੂੰ ਛੋਟੇ ਜਿਹੇ ਗਲੀਆਂ-ਨਾਲੀਆਂ ਦੇ ਕੰਮ ਤੋਂ ਖੱਜਲ ਕਰਨਾ ਇਹੀ ਦਰਸਾਉਂਦਾ ਹੈ ਕਿ ਕਿੱਧਰੇ ਨਾ ਕਿੱਧਰੇ ਨੀਅਤ ਵਿਚ ਹੀ ਖੋਟ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਇਕ-ਇਕ ਮੁੱਦਾ ਨੋਟ ਕਰ ਰਹੇ ਹਨ ਅਤੇ ਲੋਕਾਂ ਦਾ ਆਸ਼ੀਰਵਾਦ ਲੈ ਕੇ ਜਿੱਤ ਹਾਸਲ ਕਰਨ ਮਗਰੋਂ ਇਹ ਗਲੀਆਂ-ਨਾਲੀਆਂ ਪੱਕੀਆਂ ਕਰਨ ਦੇ ਕੰਮ ਧੜੱਲੇ ਨਾਲ ਕਰਵਾ ਕੇ ਦੇਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
