ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਮਿਲਣ ’ਤੇ ਕੇਸ ਦਰਜ

11/04/2023 12:24:10 PM

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਪੁਲਸ ਨੇ ਪ੍ਰਿਜ਼ਨ ਐਕਟ ਤਹਿਤ 3 ਕੇਸ ਦਰਜ ਕੀਤੇ ਹਨ। ਪੁਲਸ ਨੂੰ ਲਿਖਾਈ ਸ਼ਿਕਾਇਤ ’ਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ 2 ਅਕਤੂਬਰ ਨੂੰ ਦੁਪਹਿਰ 12:30 ਵਜੇ ਜੇਲ੍ਹ ਗਾਰਦ ਵੱਲੋਂ ਬੈਰਕ ਨੰਬਰ 21 ਦੀ ਅਚਾਨਕ ਤਲਾਸ਼ੀ ਲੈਣ ’ਤੇ ਬੈਰਕ ਦੀ ਪਰਛੱਤੀ ਤੋਂ ਇਕ ਕੀ-ਪੈਡ ਸਮੇਤ ਮੋਬਾਇਲ ਫ਼ੋਨ ਸਿਮ ਸਮੇਤ ਬਰਾਮਦ ਹੋਇਆ।

ਇਸੇ ਤਰ੍ਹਾਂ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਚਮਨ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਅਕਤੂਬਰ ਨੂੰ ਰਾਤ 9 ਵਜੇ ਦੇ ਕਰੀਬ ਜੇਲ੍ਹ ਗਾਰਦ ਵੱਲੋਂ ਬੈਰਕ ਨੰਬਰ 19 ਦੀ ਅਚਾਨਕ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਅਜੈ ਕੁਮਾਰ ਪੁੱਤਰ ਨਰੇਸ਼ ਪਾਲ ਵਾਸੀ ਨੰਦਾਚੌਰ ਥਾਣਾ ਬੁੱਲੋਵਾਲ ਕੋਲੋਂ ਸਿਮ ਸਮੇਤ ਇਕ ਟੱਚ ਸਕ੍ਰੀਨ ਮੋਬਾਇਲ ਬਰਾਮਦ ਹੋਇਆ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਜਦੋਂ ਬੈਰਕ ਨੰਬਰ 19 ਦੀ ਤਲਾਸ਼ੀ ਲੈਣ ’ਤੇ ਗੁਰਜੰਟ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਪਧਿਆਰ ਰਣਗੜ੍ਹ ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਪਾਸੋਂ ਇਕ ਕੀ-ਪੈਡ ਮੋਬਾਇਲ ਫੋਨ ਸਿਮ ਸਮੇਤ ਬਰਾਮਦ ਹੋਇਆ। ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News