ਕੁੱਟਮਾਰ ਕਰਨ ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ

Sunday, Jul 14, 2024 - 04:49 PM (IST)

ਕੁੱਟਮਾਰ ਕਰਨ ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਕੁੱਟਮਾਰ ਕਰਨ 'ਤੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਪੰਕਜ ਕੁਮਾਰ ਨੇ ਦੱਸਿਆ ਹੈ ਕਿ ਸਿਮਰਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਭਵਨਾਲ ਨੇ ਹਾਜੀਪੁਰ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪ੍ਰੇਮ ਵਿਆਹ 2018 ਵਿੱਚ ਲਖਵਿੰਦਰ ਸਿੰਘ ਪੁੱਤਰ ਸ਼ਾਦੀ ਲਾਲ ਵਾਸੀ ਪਿੰਡ ਭਵਨਾਲ ਨਾਲ ਹੋਇਆ ਸੀ। ਅੱਜ ਰਾਤ ਜਦੋਂ ਉਹ ਆਪਣੇ ਘਰ ਬੱਚੇ ਲੈ ਕੇ ਵੇਹੜੇ ਵਿੱਚ ਮੰਜੇ 'ਤੇ ਲੰਮੀ ਪਈ ਹੋਈ ਸੀ ਤਾਂ ਉਸ ਦਾ ਪਤੀ ਲਖਵਿੰਦਰ ਸਿੰਘ ਸ਼ਰਾਬ ਪੀ ਕੇ ਬਾਹਰੋਂ ਆਉਣ 'ਤੇ ਉਸ ਨੂੰ ਰੋਟੀ ਪੁੱਛਣ 'ਤੇ ਉਸ ਨੇ ਜ਼ੋਰ ਨਾਲ ਥੱਪੜ ਮਾਰਿਆ, ਜਿਸ ਕਰਕੇ ਸਿਮਰਨਜੀਤ ਕੌਰ ਜ਼ਮੀਨ 'ਤੇ ਡਿੱਗ ਪਈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰਾਂ ਨਾਲ ਵੱਢਿਆ ਵਿਅਕਤੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਰੋਲਾ ਪੈਣ 'ਤੇ ਉਸ ਦਾ ਸਹੁਰਾ ਸ਼ਾਦੀ ਲਾਲ ਅਤੇ ਸੱਸ ਸ਼ਾਰਦਾ ਦੇਵੀ ਨੇ ਅੰਦਰੋਂ ਆ ਕੇ ਮੇਰੇ ਨਾਲ ਕੁੱਟਮਾਰ ਕੀਤੀ, ਜਿਸ ਨੂੰ ਉਸ ਦੇ ਭਰਾ ਨੇ ਸਵੇਰੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ। ਹਾਜੀਪੁਰ ਪੁਲਸ ਸਟੇਸ਼ਨ ਵਿਖੇ ਲਖਵਿੰਦਰ ਸਿੰਘ,ਸ਼ਾਦੀ ਲਾਲ ਅਤੇ ਸ਼ਾਰਦਾ ਦੇਵੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 

ਇਹ ਵੀ ਪੜ੍ਹੋ- 40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News