ਲਿੱਪ ਦੇ ਜ਼ਿਲ੍ਹਾ ਪ੍ਰਧਾਨ ਬੱਗਾ ਖ਼ਿਲਾਫ਼ ਤਹਿਸੀਲਦਾਰ ਨੂੰ ਧਮਕਾਉਣ ’ਤੇ ਮਾਮਲਾ ਦਰਜ

03/18/2022 12:17:47 AM

ਜਲੰਧਰ (ਰਾਹੁਲ ਕਾਲਾ)- ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ (ਲਿੱਪ) ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ’ਤੇ ਤਹਿਸੀਲਦਾਰ ਨੂੰ ਬਲੈਕਮੇਲ ਕਰਨ, ਧਮਕਾਉਣ ਅਤੇ ਡਿਊਟੀ ਦੌਰਾਨ ਗਾਲੀ ਗਲੋਚ ਕਰਨ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਤਹਿਸੀਲਦਾਰ-1 ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਆਪਣੇ ਦਫ਼ਤਰ ’ਚ ਬੈਠਾ ਹੋਇਆ ਸੀ।

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਇਸ ਦੌਰਾਨ ਦੁਪਹਿਰ ਤੋਂ ਬਾਅਦ ਜਸਵੀਰ ਸਿੰਘ ਬੱਗਾ ਆਪਣੇ 10 ਤੋਂ 12 ਸਾਥੀਆਂ ਨਾਲ ਮੇਰੇ ਦਫ਼ਤਰ ’ਚ ਆ ਕੇ ਮੇਰੇ ਨਾਲ ਬਦਸਲੂਕੀ ਕਰਨ ਲੱਗਾ ਅਤੇ ਮੈਨੂੰ ਰਿਸ਼ਵਤ ਲੈਣ ਦੇ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਦੇਣ ਲੱਗਾ। ਇਸ ਤੋਂ ਬਾਅਦ ਤਹਿਸੀਲਦਾਰ ਦੀ ਸ਼ਿਕਾਇਤ ’ਤੇ ਨਵੀਂ ਬਾਰਾਂਦਰੀ ਥਾਣੇ ’ਚ ਆਈ. ਪੀ. ਸੀ. ਦੀ ਧਾਰਾ 342, 186, 384, 506, 34 ਦੇ ਤਹਿਤ ਲਿੱਪ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ’ਤੇ ਮਾਮਲਾ ਦਰਜ ਕੀਤਾ ਗਿਆ।

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News