ਲਾਇਸੈਂਸ ਤੋਂ ਬਿਨ੍ਹਾਂ ਰਿਵਾਲਵਰ ਰੱਖਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Thursday, Dec 08, 2022 - 12:33 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਪੁਲਸ ਨੇ ਬਿਨ੍ਹਾਂ ਵੈਲਿਡ ਲਾਇਸੈਂਸ ਅਸਲਾ ਰੱਖਣ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ਼ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਦੀ ਟੀਮ ਵੱਲੋਂ ਰੜਾ ਮੋੜ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਕੀਤੀ ਗਈ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਸੀ. ਆਈ. ਏ. ਸਟਾਫ਼ ਦੇ ਐੱਸ. ਆਈ. ਨਵਜੋਤ ਸਿੰਘ ਦੀ ਸੂਚਨਾ ਦੇ ਆਧਾਰ ਉਤੇ ਜਗਤਾਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਨੈਨੋਵਾਲ ਖ਼ੁਰਦ (ਭੈਣੀ ਮੀਆਂ ਖਾ) ਗੁਰਦਾਸਪੁਰ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ‘ਆਪ’ਦੇ ਮੰਤਰੀਆਂ ਨੇ ਮਨਾਇਆ ਦਿੱਲੀ MCD ਚੋਣਾਂ ਦੀ ਜਿੱਤ ਦਾ ਜਸ਼ਨ

ਉਨ੍ਹਾਂ ਦੱਸਿਆ ਕਿ ਜਦੋਂ ਸੀ. ਆਈ. ਏ. ਦੀ ਟੀਮ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਰੜਾ ਮੋੜ ਨਜ਼ਦੀਕ ਸ਼ੱਕੀ ਲੋਕਾਂ ਅਤੇ ਵ੍ਹੀਕਲਾਂ ਦੀ ਚੈੱਕਿੰਗ ਕਰ ਰਹੀ ਸੀ ਤਾਂ ਬਿਆਸ ਦਰਿਆ ਪੁਲ ਪਾਰ ਕਰਕੇ ਆਈ ਮਹਿੰਦਰਾ ਏਕਸ. ਯੂ. ਵੀ. ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਸ ਵਿਚ ਮੁਲਜ਼ਮ ਜਗਤਾਰ ਸਿੰਘ ਆਪਣੇ ਸਾਥੀਆਂ ਅਮਰਦੀਪ ਸਿੰਘ, ਜਸਪ੍ਰੀਤ ਸਿੰਘ ਨਾਲ ਸਵਾਰ ਸੀ। ਜਦੋਂ ਜਗਤਾਰ ਦੀ ਤਲਾਸ਼ੀ ਲਈ ਤਾਂ ਉਸ ਦੀ ਦੱਬ ਵਿੱਚੋਂ 32 ਬੋਰ ਦਾ ਰਿਵਾਲਵਰ ਅਤੇ 5 ਜਿੰਦਾ ਰੌਂਦ ਮਿਲੇ। ਉਸ ਪਾਸ ਲਾਇਸੈਂਸ ਨਹੀਂ ਸੀ। ਜਦੋਂ ਉਸ ਨੇ ਮੋਬਾਇਲ ਵਿਚ ਲਾਇਸੈਂਸ ਵਿਖਾਇਆ ਤਾਂ ਉਸ ਦੀ ਮਿਆਦ 19 ਫਰਵਰੀ 2020 ਖ਼ਤਮ ਹੋ ਚੁੱਕੀ ਸੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਕੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਰੂਪਨਗਰ: ਮੱਧ ਪ੍ਰਦੇਸ਼ ਤੋਂ ਚੱਲ ਰਹੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼, 20 ਪਿਸਤੌਲ ਤੇ 40 ਮੈਗਜ਼ੀਨ ਬਰਾਮਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News