ਹੁਸ਼ਿਆਰਪੁਰ ਵਿਖੇ ਹਵਾਲਾਤੀ ਤੋਂ ਮੋਬਾਇਲ ਮਿਲਣ ’ਤੇ ਮਾਮਲਾ ਦਰਜ

Wednesday, Jun 01, 2022 - 12:59 PM (IST)

ਹੁਸ਼ਿਆਰਪੁਰ ਵਿਖੇ ਹਵਾਲਾਤੀ ਤੋਂ ਮੋਬਾਇਲ ਮਿਲਣ ’ਤੇ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਿਟੀ ਦੀ ਪੁਲਸ ਨੇ ਹਵਾਲਾਤੀ ਕੋਲੋਂ ਮੋਬਾਇਲ ਮਿਲਣ ’ਤੇ ਮਾਮਲਾ ਦਰਜ ਕਰ ਲਿਆ ਹੈ। ਸਤਨਾਮ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ 29 ਮਈ ਨੂੰ 12 ਵਜੇ ਉਨ੍ਹਾਂ ਨੇ ਜੇਲ ਨੂੰ ਖੁੱਲ੍ਹਵਾਇਆ। 

ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਵਾਰਡਨ ਗਾਰਡ ਵੱਲੋਂ ਬੈਰਕ ਨੰਬਰ 21 ਦੀ ਤਲਾਸ਼ੀ ਲਈ ਗਈ। ਹਵਾਲਾਤੀ ਸੁਖਵੰਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬੀਰਪੁਰ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਦੇ ਬੰਦ ਬਿਸਤਰੇ ਵਿਚੋਂ ਬਿਨਾਂ ਸਿਮ ਵਾਲਾ ਮੋਬਾਇਲ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News