ਹਾਦਸੇ ''ਚ ਮਰੇ ਵਿਅਕਤੀ ਦੀ ਮੌਤ ਦੇ ਮਾਮਲੇ ''ਚ ਪਰਿਵਾਰ ਨੇ ਚੁੱਕਿਆ ਧਰਨਾ

08/31/2023 1:50:22 PM

ਨੰਗਲ (ਗੁਰਭਾਗ ਸਿੰਘ)-ਨੰਗਲ ਦੇ ਪਿੰਡ ਸੁਖਸਾਲ ਵਿਖੇ ਟਿੱਪਰ ਦੁਆਰਾ ਐਕਸੀਡੈਂਟ ’ਚ ਇਕ ਵਿਅਕਤੀ ਦੀ ਮੌਤ ਹੋਣ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ ਜਾ ਰਿਹਾ ਸੀ। ਧਰਨੇ ਦੇ ਦੂਜੇ ਦਿਨ ਵੀ ਪ੍ਰਸ਼ਾਸਨ ਦੁਆਰਾ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦਾ ਸਸਕਾਰ ਕਰਨ ਲਈ ਮਨਾਉਣ ਦੇ ਯਤਨ ਕੀਤੇ ਜਾ ਰਹੇ ਸਨ। ਬੁੱਧਵਾਰ ਪੁਲਸ ਪ੍ਰਸ਼ਾਸਨ ਦੀ ਪਹਿਲਕਦਮੀ ਨਾਲ ਮਸਲੇ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਅਨੁਸਾਰ ਸਬੰਧਤ ਟਿੱਪਰ ਮਾਲਕ ਦੁਆਰਾ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਨਕਦ ਮਦਦ ਅਤੇ 3 ਲੱਖ ਤੋਂ ਉੱਪਰ ਦੇ ਕਰਜ਼ੇ ਉੱਪਰ ਸਟੇਅ ਲਵਾਈ ਗਈ।

ਇਹ ਵੀ ਪੜ੍ਹੋ- ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ 'ਚ ਪਿਆ ਰਿਸ਼ਤਾ, 3 ਸਾਲ ਮਗਰੋਂ ਸੱਚ ਜਾਣ ਹੈਰਾਨ ਰਹਿ ਗਿਆ ਮੁੰਡਾ

ਜ਼ਖ਼ਮੀ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਮਦਦ ਟਿੱਪਰ ਮਾਲਕ ਵੱਲੋਂ ਅਤੇ 25 ਹਜ਼ਾਰ ਰੁਪਏ ਪੁਲਸ ਪ੍ਰਸ਼ਾਸਨ ਵੱਲੋਂ ਆਪਣੇ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਦੁਆਰਾ ਇਕੱਠੇ ਕਰਕੇ ਜ਼ਖ਼ਮੀ ਵਿਅਕਤੀ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਰੂਪਨਗਰ ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਵੱਲੋਂ ਇਕ ਐੱਨ. ਜੀ. ਓ. ਨਾਲ ਰਾਬਤਾ ਕਾਇਮ ਕਰਕੇ ਅਤੇ ਇਲਾਜ ਮੁਫ਼ਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਟਿੱਪਰ ਦਿਨ ਵੇਲੇ ਮੁਕੰਮਲ ਤੌਰ ’ਤੇ ਬੰਦ ਤੇ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਚੱਲਣਗੇ। ਜੇਕਰ ਦਿਨ ਵੇਲੇ ਕੋਈ ਟਿੱਪਰ ਚੱਲਦਾ ਫਡ਼ਿਆ ਗਿਆ ਤਾਂ ਚਲਾਨ ਕੀਤਾ ਜਾਵੇਗਾ। ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਕੀਤਾ ਗਿਆ। ਸਹਿਮਤੀ ਤੋਂ ਬਾਅਦ ਵੀਰਵਾਰ ਮ੍ਰਿਤਕ ਵਿਅਕਤੀ ਦਾ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹਾਈਵੇਅ 'ਤੇ ਪਲਟੀ ਕਾਰ, ਗੁੱਸੇ 'ਚ ਮਾਲਕ ਨੇ ਕਬਾੜੀਏ ਨੂੰ ਸਿਰਫ਼ 50 ਹਜ਼ਾਰ ’ਚ ਵੇਚ ਦਿੱਤੀ ਲਗਜ਼ਰੀ ਗੱਡੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News