2 ਕਾਰਾਂ ’ਚ ਹੋਈ ਆਹਮੋ-ਸਾਹਮਣੀ ਟੱਕਰ, ਪੁਲਸ ਮੁਲਾਜ਼ਮ ਸਣੇ 2 ਗੰਭੀਰ ਜ਼ਖ਼ਮੀ

06/27/2022 1:34:32 PM

ਜਲੰਧਰ (ਮਹੇਸ਼)-ਰਾਮਾ ਮੰਡੀ ਪੁਲ ’ਤੇ ਸ਼ਨੀਵਾਰ ਨੂੰ ਰਾਤ 1 ਵਜੇ ਦੇ ਲਗਭਗ 2 ਸਵਿੱਫਟ ਕਾਰਾਂ ’ਚ ਹੋਈ ਆਹਮੋ-ਸਾਹਮਣੀ ਟੱਕਰ ’ਚ 1 ਪੁਲਸ ਮੁਲਾਜ਼ਮ ਸਮੇਤ 2 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਏ. ਐੱਸ. ਆਈ. ਦਲਜਿੰਦਰ ਲਾਲ ਨੇ ਦੱਸਿਆ ਕਿ ਜ਼ਖ਼ਮੀਆਂ ’ਚ 30 ਸਾਲ ਦਾ ਜੁਗਵ ਅਤੇ 57 ਸਾਲ ਦਾ ਪੁਲਸ ਮੁਲਾਜ਼ਮ ਰਘਬੀਰ ਸਿੰਘ ਸ਼ਾਮਲ ਹਨ। ਜੁਗਵ ਹੁਸ਼ਿਆਰਪੁਰ ਵੱਲੋਂ ਆ ਰਿਹਾ ਸੀ ਅਤੇ ਰਘਬੀਰ ਸਿੰਘ ਜਲੰਧਰ ਵੱਲੋਂ। ਜਾਂਚ ਅਧਿਕਾਰੀ ਨੇ ਕਿਹਾ ਕਿ ਜੁਗਵ ਦੀ ਹਾਲਤ ਡਾਕਟਰਾਂ ਨੇ ਅਜੇ ਨਾਜ਼ੁਕ ਦੱਸੀ ਹੈ। ਫਿਲਹਾਲ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ, ਜਦਕਿ ਰਘਬੀਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਤੀਜੇ ਸਥਾਨ ’ਤੇ ਰਹੀ ਕਾਂਗਰਸ ਨੂੰ ਨਿਗਮ ਚੋਣਾਂ ’ਚ ਕਰਨੀ ਪਵੇਗੀ ਸਖ਼ਤ ਮੁਸ਼ੱਕਤ

ਦਲਜਿੰਦਰ ਲਾਲ ਨੇ ਕਿਹਾ ਕਿ ਹਾਦਸੇ ਵਿਚ ਬੁਰੀ ਤਰ੍ਹਾਂ ਨੁਕਸਾਨੀਆਂ ਦੋਵਾਂ ਕਾਰਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜ਼ਖ਼ਮੀਆਂ ਦੇ ਅਨਫਿੱਟ ਹੋਣ ਕਾਰਨ ਉਨ੍ਹਾਂ ਦੇ ਬਿਆਨ ਨਹੀਂ ਹੋ ਸਕੇ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਗਵ ਦੇ ਹਸਪਤਾਲ ’ਚ ਪਹੁੰਚੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਹੀ ਦਿਸ਼ਾ ’ਚ ਕਾਰ ਚਲਾ ਰਿਹਾ ਸੀ। ਸਵਿਫਟ ਕਾਰ ਸਵਾਰ ਪੁਲਸ ਮੁਲਾਜ਼ਮ ਨੇ ਦੂਜੇ ਪਾਸਿਓਂ ਕਾਰ ਲਿਆ ਕੇ ਉਸ ਦੀ ਕਾਰ ’ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ


shivani attri

Content Editor

Related News