ਕਾਰ ਸਵਾਰ ਝਪਟਮਾਰ ਅੌਰਤ ਕੋਲੋਂ ਸੋਨੇ ਦੀ ਚੇਨੀ ਤੇ ਵਾਲੀਆਂ ਖੋਹ ਕੇ ਫ਼ਰਾਰ

Friday, Aug 17, 2018 - 01:01 AM (IST)

ਕਾਰ ਸਵਾਰ ਝਪਟਮਾਰ ਅੌਰਤ ਕੋਲੋਂ ਸੋਨੇ ਦੀ ਚੇਨੀ ਤੇ ਵਾਲੀਆਂ ਖੋਹ ਕੇ ਫ਼ਰਾਰ

ਟਾਂਡਾ ਉਡ਼ਮੁਡ਼ (ਕੁਲਦੀਸ਼, ਪੰਡਿਤ, ਮੋਮੀ)-ਕਸਬਾ ਮਿਆਣੀ ਵਿਖੇ ਕਾਰ ਸਵਾਰ ਝਪਟਮਾਰ ਵੱਲੋਂ ਇਕ ਮਹਿਲਾ ਪਾਸੋਂ ਸੋਨੇ ਦੀ ਚੇਨ ਤੇ ਵਾਲੀਆਂ ਖੋਹਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਗੁਰਮੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਵਾਰਡ ਨੰ 6 ਮਿਆਣੀ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਸਵੇਰੇ ਗੁਰੂ ਘਰ ਜਾਣ ਤੋਂ ਬਾਅਦ 5 ਵਜੇ ਮੋਦਾ ਰੋਡ ਮਿਆਣੀ ਵੱਲ ਸੈਰ ਨੂੰ ਜਾਂਦੀ ਸੀ। ਅੱਜ ਉਹ ਆਪਣੀ  ਗੁਅਾਂਢਣ ਜੋਤੀ ਪਤਨੀ ਮੋਨੂੰ ਨਾਲ ਸੈਰ ਨੂੰ ਜਾ ਰਹੀ ਸੀ। ਸਵੇਰੇ 5.15 ਵਜੇ ਦੇ ਕਰੀਬ ਇਕ ਕਾਰ ’ਚ ਸਵਾਰ 4 ਝਪਟਮਾਰ ਸਾਨੂੰ ਘੇਰ ਕੇ ਸਾਡੇ ਕੋਲੋਂ ਚੇਨ ਤੇ ਵਾਲੀਆਂ ਖੋਹਣ ਲੱਗੀ ਅੱਗੇ ਵਧੇ।

ਜੋਤੀ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਗਲ ’ਚ ਆਰਟੀਫੀਸ਼ਅਲ ਗਹਿਣੇ ਹਨ, ਜੇਕਰ ਚਾਹੀਦੇ ਤਾਂ ਉਹ ਉਤਾਰ ਦੇਵੇਗੀ। ਝਪਟਮਾਰਾਂ ਨੇ ਜੋਤੀ ਨੂੰ ਧੱਕਾ ਮਾਰ ਕੇ ਖੇਤਾਂ ’ਚ ਸੁੱਟ ਦਿੱਤਾ ਤੇ ਦਾਤਰ, ਕਿਰਪਾਨ ਵਿਖਾ ਕੇ ਮੇਰੇ ਗਲ ’ਚੋਂ 2 ਤੋਲੇ ਦੀ ਸੋਨੇ ਦੀ ਚੇਨ ਤੇ 6 ਗ੍ਰਾਮ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ।


Related News