ਚਲਾਨ ਕੱਟਣ ’ਤੇ ਐੱਸ. ਆਈ. ਨਾਲ ਉਲਝੇ ਕਾਰ ਸਵਾਰ, ਹੱਥੋਪਾਈ ਦੀ ਕੀਤੀ ਕੋਸ਼ਿਸ਼

05/16/2022 12:00:24 PM

ਜਲੰਧਰ (ਜ.ਬ.)-ਪੀ. ਏ. ਪੀ. ਚੌਂਕ ਵਿਚ ਕਾਰ ਚਾਲਕ ਅਤੇ ਟਰੈਫਿਕ ਪੁਲਸ ਦੇ ਐੱਸ. ਆਈ. ਵਿਚਕਾਰ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ। ਐੱਸ. ਆਈ. ਨੇ ਦੋਸ਼ ਲਾਇਆ ਕਿ ਕਾਰ ’ਤੇ ਕਾਲੀ ਫ਼ਿਲਮ ਲੱਗੀ ਹੋਈ ਸੀ। ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਡਰਾਈਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਕਾਰ ਚਲਾ ਰਹੇ ਨੌਜਵਾਨ ਦਾ ਦੋਸ਼ ਸੀ ਕਿ ਐੱਸ. ਆਈ. ਨੇ ਉਸ ਨੂੰ ਗਾਲ੍ਹ ਕੱਢੀ। ਹੰਗਾਮਾ ਇੰਨਾ ਵਧ ਗਿਆ ਕਿ ਮੌਕੇ ’ਤੇ ਥਾਣੇ ਵਿਚੋਂ ਫੋਰਸ ਮੰਗਵਾਉਣੀ ਪਈ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

PunjabKesari

ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਰੁਕਣ ਦਾ ਇਸ਼ਾਰਾ ਕਰਨ ’ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕਾਰ ਸਵਾਰ ਨੂੰ ਰੋਕਿਆ ਤਾਂ ਉਹ ਬਹਿਸ ਕਰਨ ਲੱਗਾ। ਕਾਰ ਵਿਚ ਚਾਰ ਨੌਜਵਾਨ ਸਨ। ਦੋਸ਼ ਹੈ ਕਿ ਐੱਸ. ਆਈ. ਜਦੋਂ ਕਾਰ ਦਾ ਚਲਾਨ ਕੱਟਣ ਲੱਗੇ ਤਾਂ ਇਕ ਨੌਜਵਾਨ ਨੇ ਚਲਾਨ ਬੁੱਕ ਪਾੜਨ ਦੀ ਕੋਸ਼ਿਸ਼ ਕੀਤੀ। ਫਿਰ ਐੱਸ. ਆਈ. ਦੀ ਵਰਦੀ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਧੱਕਾ-ਮੁੱਕੀ ਕੀਤੀ। ਉਥੇ ਹੀ, ਨੌਜਵਾਨ ਨੇ ਐੱਸ. ਆਈ. ’ਤੇ ਗਾਲ੍ਹ ਕੱਢਣ ਦੇ ਦੋਸ਼ ਲਾਏ। ਹੰਗਾਮਾ ਇੰਨਾ ਵਧ ਗਿਆ ਕਿ ਪੀ. ਏ. ਪੀ. ਚੌਂਕ ਵਿਚ ਤਾਇਨਾਤ ਸਾਰੇ ਟਰੈਫਿਕ ਕਰਮਚਾਰੀ ਅਤੇ ਲੋਕ ਇਕੱਠੇ ਹੋ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News