ਮਾਨਸਿਕ ਤੌਰ ''ਤੇ ਪਰੇਸ਼ਾਨ ਵਿਅਕਤੀ ਨੇ ਤੋੜਿਆ ਕਾਰ ਦਾ ਸ਼ੀਸ਼ਾ

Saturday, Jul 25, 2020 - 01:28 PM (IST)

ਮਾਨਸਿਕ ਤੌਰ ''ਤੇ ਪਰੇਸ਼ਾਨ ਵਿਅਕਤੀ ਨੇ ਤੋੜਿਆ ਕਾਰ ਦਾ ਸ਼ੀਸ਼ਾ

ਜਲੰਧਰ (ਕਮਲੇਸ਼, ਸੁਧੀਰ )— ਢੰਨ ਮੁਹੱਲੇ 'ਚ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਈ ਹੋਰ ਵਾਹਨਾਂ 'ਤੇ ਪੱਥਰ ਵੀ ਮਾਰੇ। ਜਾਣਕਾਰੀ ਅਨੁਸਾਰ ਉਕਤ ਕਾਰ ਰੁਦਰ ਸੈਨਾ ਦੇ ਮੋਹਿਤ ਸ਼ਰਮਾ ਦੀ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਬੈਕਸਾਈਡ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਹੈ, ਜਿਸ ਨੂੰ ਪੱਥਰ ਮਾਰ ਕੇ ਤੋੜਿਆ ਗਿਆ ਹੈ। ਇਲਾਕਾ ਵਾਸੀਆਂ ਅਨੁਸਾਰ ਕਾਰ ਦਾ ਸ਼ੀਸ਼ਾ ਤੋੜਣ ਵਾਲਾ ਵਿਅਕਤੀ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ ਅਤੇ ਆਏ ਦਿਨ ਅਜਿਹੇ ਕੰਮ ਕਰਦਾ ਰਹਿੰਦਾ ਹੈ। ਮਾਮਲੇ ਦੀ ਸ਼ਿਕਾਇਤ ਥਾਣਾ ਨੰਬਰ 3 ਦੀ ਪੁਲਸ ਨੂੰ ਦੇਣ ਉਪਰੰਤ ਮੌਕੇ 'ਤੇ ਏ. ਐੱਸ. ਆਈ. ਹਰਦਿਆਲ ਸਿੰਘ ਪਹੁੰਚੇ ਅਤੇ ਮੋਹਿਤ ਸ਼ਰਮਾ ਅਤੇ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ 'ਤੇ ਕਾਰਵਾਈ ਦਾ ਭਰੋਸਾ ਦਿੱਤਾ।


author

shivani attri

Content Editor

Related News