ਕੈਪਟਨ ਸਰਕਾਰ ਰੇਤ ਤੇ ਡਰੱਗ ਮਾਫੀਆ ਦੇ ਦਬਾਅ ''ਚ : ਸ਼ਵੇਤ ਮਲਿਕ

03/24/2019 10:53:51 PM

ਪਠਾਨਕੋਟ (ਕੰਵਲ, ਆਦਿਤਿਆ)-ਪੰਜਾਬ ਦੀਆਂ ਸਾਡੀਆਂ ਤਿੰਨ ਟਿਕਟਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਕਿਉਂÎਕਿ ਭਾਜਪਾ ਇਕ ਇਸ ਤਰ੍ਹਾਂ ਦੀ ਪਾਰਟੀ ਹੈ, ਜਿਸ 'ਚ ਇਕ ਵਰਕਰ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ। ਭਾਜਪਾ ਦੇ ਵਰਕਰ ਸਾਰੇ ਮਿਲਕੇ ਚੋਣ ਲੜਨਗੇ, ਚਾਹੇ ਭਾਜਪਾ ਹਾਈਕਮਾਨ ਕਿਸੇ ਨੂੰ ਵੀ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਾਰੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪਠਾਨਕੋਟ 'ਚ ਭਾਜਪਾ ਵਰਕਰਾਂ ਦੇ ਸੰਮੇਲਨ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਗੱਲਬਾਤ ਕਰਦਿਆਂ ਕੀਤਾ।
ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਇਕ ਇਸ ਤਰ੍ਹਾਂ ਦੀ ਪਾਰਟੀ ਹੈ, ਜਿਸ 'ਚ ਸਿਰਫ ਇਕ ਪਰਿਵਾਰ ਲਈ ਸੀਟਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਪਰ ਭਾਜਪਾ 'ਚ ਇਸ ਤਰ੍ਹਾਂ ਨਹੀਂ ਹੈ, ਜਿਸ 'ਚ ਸਾਰੇ ਵਰਕਰਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਪਠਾਨਕੋਟ 'ਚ ਵੀ ਉਹ ਵਰਕਰ ਸੰਮੇਲਨ 'ਚ ਇਸ ਲਈ ਪਹੁੰਚੇ ਸਨ। ਕਿਉਂਕਿ ਇਨ੍ਹਾਂ ਵਰਕਰਾਂ ਦੇ ਨਾਲ ਚਿੰਤਨ ਅਤੇ ਮੰਥਨ ਕੀਤਾ ਜਾਵੇਗਾ।
ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਰਕਾਰ ਨੇ ਨਸ਼ੇ ਦੇ ਮੁੱਦੇ 'ਤੇ ਝੂਠ ਬੋਲਿਆ ਹੈ। ਮੁੱਖ ਮੰਤਰੀ ਕੈਪਟਨ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ੍ਹ ਕੇ ਨਸ਼ਾ ਖਤਮ ਕਰਨ ਦਾ ਇਕ ਵੱਡਾ ਝੂਠ ਬੋਲਿਆ ਸੀ। ਪੰਜਾਬ ਸਰਕਾਰ ਅੱਜ ਡਰੱਗ ਤੇ ਰੇਤ ਮਾਫੀਆ ਦੇ ਦਬਾਅ 'ਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਦਾ ਹਰ ਵਰਕਰ ਪਾਰਟੀ ਦੇ ਨਾਲ ਹੈ ਅਤੇ ਪਾਰਟੀ ਜਿਸ ਨੂੰ ਵੀ ਚੋਣ ਮੈਦਾਨ 'ਚ ਉਤਾਰੇਗੀ। ਸਾਰੇ ਮਿਲ ਕੇ ਪੂਰਾ ਜ਼ੋਰ ਲਗਾ ਕੇ ਉਸ ਉਮੀਦਵਾਰ ਨੂੰ ਜਿਤਾਉਣਗੇ।


satpal klair

Content Editor

Related News