ਚਾਈਨਾ ਡੋਰ ਖ਼ਿਲਾਫ਼ ਚੱਲੀ ਮੁਹਿੰਮ: 3 ਥਾਣਿਆਂ ਦੀ ਪੁਲਸ ਨੇ ਫੜੇ 219 ਗੱਟੂ, 3 ਗ੍ਰਿਫ਼ਤਾਰ
Friday, Jan 27, 2023 - 12:13 PM (IST)

ਜਲੰਧਰ (ਪੁਨੀਤ, ਸੁਰਿੰਦਰ)– ਨਵੇਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਦੇ 3 ਥਾਣਿਆਂ ਦੀ ਪੁਲਸ ਨੇ ਕਾਰਵਾਈ ਕਰਦਿਆਂ ਚਾਈਨਾ ਡੋਰ ਦੇ 219 ਗੱਟੂ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਕ੍ਰਮ ਵਿਚ ਸ਼ਿਵ ਸੈਨਾ ਸਮਾਜਵਾਦੀ (ਸ) ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਨੇ ਥਾਣਾ ਨੰਬਰ 4 ਦੀ ਪੁਲਸ ਨੂੰ ਚਾਈਨਾ ਡੋਰ ਦੀ ਵਿਕਰੀ ਬਾਰੇ ਸੂਚਿਤ ਕੀਤਾ। ਪੁਲਸ ਦੀ ਮੌਜੂਦਗੀ ਵਿਚ ਬੱਚੇ ਨੂੰ ਭੇਜ ਕੇ ਚਾਈਨਾ ਡੋਰ ਦੀ ਖ਼ਰੀਦਦਾਰੀ ਕਰਵਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ।
ਐੱਸ. ਐੱਚ. ਓ. ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਪੱਕਾ ਬਾਗ ਸਥਿਤ ਅਰੋੜਾ ਜਨਰਲ ਸਟੋਰ ਤੋਂ 75 ਗੱਟੂ ਬਰਾਮਦ ਕਰਦਿਆਂ ਦਵਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਪੱਕਾ ਬਾਗ ਖ਼ਿਲਾਫ਼ ਥਾਣਾ ਨੰਬਰ 4 ਵਿਚ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਪਾਈ ਹੈ। ਇਸੇ ਤਰ੍ਹਾਂ ਭਾਰਗੋ ਕੈਂਪ ਥਾਣੇ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਅਵਤਾਰ ਨਗਰ ਵਿਚ ਕਾਰਵਾਈ ਕਰਦੇ ਹੋਏ ਚੰਦਰਪ੍ਰਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 10, ਅਵਤਾਰ ਨਗਰ ਨੂੰ ਗ੍ਰਿਫ਼ਤਾਰ ਕਰਦੇ ਹੋਏ 140 ਗੱਟੂ ਬਰਾਮਦ ਕੀਤੇ। ਥਾਣਾ ਨੰਬਰ 1 ਦੀ ਪੁਲਸ ਨੇ ਸ਼ਿਵਰੰਜਨ ਪੁੱਤਰ ਪ੍ਰੇਮ ਸ਼ੰਕਰ ਵਾਸੀ ਨਿਊ ਜਵਾਲਾ ਨਗਰ, ਮਕਸੂਦਾਂ ਤੋਂ 4 ਗੱਟੂ ਬਰਾਮਦ ਕਰਦਿਆਂ ਮੁਕੱਦਮਾ ਨੰਬਰ 8 ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਭੜਕੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਟਵੀਟ ਕਰਕੇ ਕਹੀਆਂ ਵੱਡੀਆਂ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।