ਸ਼ਿਵਾਜੀ ਪਾਰਕ ’ਚ ਲੱਗੇ ਟਿਊਬਵੈੱਲ ਦੀ 2 ਵਾਰ ਚੋਰੀ ਹੋਈ ਤਾਰ

Friday, Sep 06, 2024 - 03:43 AM (IST)

ਸ਼ਿਵਾਜੀ ਪਾਰਕ ’ਚ ਲੱਗੇ ਟਿਊਬਵੈੱਲ ਦੀ 2 ਵਾਰ ਚੋਰੀ ਹੋਈ ਤਾਰ

ਜਲੰਧਰ (ਖੁਰਾਣਾ) – ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਿੰਨੀ ਖਰਾਬ ਹੁੰਦੀ ਜਾ ਰਹੀ ਹੈ, ਇਸਦੀ ਉਦਾਹਰਣ ਇਸੇ ਗੱਲ ਤੋਂ ਮਿਲਦੀ ਹੈ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਮੁਹੱਲਾ ਰਿਆਜ਼ਪੁਰਾ ਦੇ ਸ਼ਿਵਾਜੀ ਪਾਰਕ ਵਿਚ ਲੱਗੇ ਸਰਕਾਰੀ ਟਿਊਬਵੈੱਲ ਦੀ ਤਾਰ ਪਿਛਲੇ 10 ਦਿਨਾਂ ਅੰਦਰ 2 ਵਾਰ ਚੋਰੀ ਹੋ ਚੁੱਕੀ ਹੈ।

ਇਲਾਕੇ ਦੇ ਕਾਂਗਰਸੀ ਆਗੂ ਸੁਧੀਰ ਘੁੱਗੀ ਨੇ ਦੱਸਿਆ ਕਿ ਜਨਮ ਅਸ਼ਟਮੀ ਵਾਲੀ ਰਾਤ ਵੀ ਇਥੇ ਲੱਗੇ ਟਿਊਬਵੈੱਲ ਨੂੰ ਜਾਂਦੀ ਬਿਜਲੀ ਦੀ ਤਾਰ ਚੋਰੀ ਕਰ ਲਈ ਗਈ ਸੀ। ਬੀਤੀ ਰਾਤ ਫਿਰ ਉਸੇ ਜਗ੍ਹਾ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਰੀ ਤਾਰ ਚੋਰੀ ਕਰ ਕੇ ਲੈ ਗਏ। ਇਸ ਕਾਰਨ ਸੈਂਟਰਲ ਟਾਊਨ ਅਤੇ ਨੇੜਲੇ ਇਲਾਕੇ ਨੂੰ ਪਾਣੀ ਸਪਲਾਈ ਨਹੀਂ ਹੋਇਆ ਪਰ ਜਦੋਂ ਫਾਲਟ ਲੱਭਿਆ ਗਿਆ ਤਾਂ ਪਤਾ ਲੱਗਾ ਕਿ ਤਾਰ ਹੀ ਚੋਰੀ ਹੋ ਚੁੱਕੀ ਹੈ।


author

Inder Prajapati

Content Editor

Related News