NRI ਨਾਲ ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਸਾਹਮਣੇ ਆਈ ਪੁਲਸ ਨਾਲ ਠੱਗ ਚੀਨੂੰ ਦੀ ਸੈਟਿੰਗ
Thursday, Aug 14, 2025 - 02:29 PM (IST)

ਜਲੰਧਰ (ਵਰੁਣ)–ਐੱਨ. ਆਰ. ਆਈਜ਼ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੇ ਵਿਕਾਸ ਸ਼ਰਮਾ ਉਰਫ਼ ਚੀਨੂੰ ਦੀ ਪੁਲਸ ਨਾਲ ਸੈਟਿੰਗ ਦਾ ਆਖਿਰਕਾਰ ਖ਼ੁਲਾਸਾ ਹੋ ਹੀ ਗਿਆ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ‘ਪੰਜਾਬ ਕੇਸਰੀ’ ਨੂੰ ਇਹ ਸਾਰੇ ਦਸਤਾਵੇਜ਼ ਦਿੱਤੇ, ਜੋ ਕਲੀਅਰ ਕਰਦੇ ਹਨ ਕਿ ਚੀਨੂੰ ਨਿੱਜੀ ਫਾਇਦੇ ਅਤੇ ਨਿੱਜੀ ਰੰਜਿਸ਼ ਨੂੰ ਪੂਰਾ ਕਰਨ ਲਈ ਕਿਸ ਤਰ੍ਹਾਂ ਪੁਲਸ ਦੀ ਵਰਤੋਂ ਕਰਦਾ ਰਿਹਾ ਹੈ। ਦਰਅਸਲ ਕੁਝ ਸਮਾਂ ਪਹਿਲਾਂ ਵਿਕਾਸ ਸ਼ਰਮਾ ਉਰਫ਼ ਚੀਨੂੰ ਦਾ ਡਲਹੌਜ਼ੀ ਸਥਿਤ ਸ਼ੇਰ-ਏ-ਪੰਜਾਬ ਢਾਬੇ ਵਿਚ ਵਿਵਾਦ ਹੋਇਆ ਸੀ। ਉਸ ਮਾਮਲੇ ਵਿਚ ਸਥਾਨਕ ਲੋਕ ਇਕੱਠੇ ਹੋਏ ਤਾਂ ਵਿਕਾਸ ਸ਼ਰਮਾ ਉਰਫ਼ ਚੀਨੂੰ ਢਾਬਾ ਮਾਲਕ ਤੋਂ ਮੁਆਫ਼ੀ ਮੰਗ ਕੇ ਵਾਪਸ ਆਇਆ ਪਰ ਵਾਪਸ ਆਉਂਦੇ ਹੀ ਢਾਬਾ ਮਾਲਕ ਨੂੰ ਧਮਕੀਆਂ ਦੇਣ ਲੱਗਾ। ਦੂਜੀ ਧਿਰ ਨੇ ਚੀਨੂੰ ਖ਼ਿਲਾਫ਼ ਡਲਹੌਜ਼ੀ ਪੁਲਸ ਨੂੰ ਸ਼ਿਕਾਇਤ ਦੇ ਕੇ ਉਸ ਵਿਰੁੱਧ 107-51 ਤਹਿਤ ਕਾਰਵਾਈ ਕਰਵਾ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਖ਼ਤਰੇ ਦੀ ਘੰਟੀ! ਭਾਰੀ ਮੀਂਹ ਕਾਰਨ ਵਧੀਆਂ ਮੁਸ਼ਕਿਲਾਂ, ਬਿਆਸ ਦਰਿਆ ਦਾ ਪਾਣੀ ਓਵਰਫਲੋਅ
ਜਿਵੇਂ ਹੀ ਚੀਨੂੰ ਨੂੰ ਇਸ ਦਾ ਪਤਾ ਲੱਗਾ ਤਾਂ 24 ਅਪ੍ਰੈਲ 2023 ਨੂੰ ਚੀਨੂੰ ਨੇ ਵੀ ਸ਼ੇਰ-ਏ-ਪੰਜਾਬ ਢਾਬੇ ਦੇ ਮਾਲਕ ਦੇ ਕਰੀਬੀ ਰਿਸ਼ਤੇਦਾਰਾਂ ਪੰਕਜ ਕਪੂਰ ਵਾਸੀ ਡਲਹੌਜ਼ੀ, ਰਮਨ ਕਪੂਰ ਅਤੇ ਉਨ੍ਹਾਂ ਦੇ ਪਿਤਾ ਤਿਲਕ ਰਾਜ ਕਪੂਰ ਖ਼ਿਲਾਫ਼ ਥਾਣਾ ਭੋਗਪੁਰ ਵਿਚ ਝੂਠੀ ਸ਼ਿਕਾਇਤ ਦੇ ਦਿੱਤੀ। ਉਸੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭੋਗਪੁਰ ਦੀ ਪੁਲਸ ਨੇ ਇਨ੍ਹਾਂ ਤਿੰਨਾਂ ਖਿਲਾਫ 107-52 ਤਹਿਤ ਕਲੰਦਰਾ ਤਿਆਰ ਕਰ ਕੇ ਕਾਰਵਾਈ ਕਰ ਦਿੱਤੀ, ਜਦਕਿ ਪਿਓ-ਪੁੱਤ ਕਦੇ ਭੋਗਪੁਰ ਆਏ ਹੀ ਨਹੀਂ ਸਨ। ਚੀਨੂੰ ਇਥੇ ਹੀ ਨਹੀਂ ਰੁਕਿਆ, ਇਸ ਤੋਂ ਬਾਅਦ ਆਬਾਦਪੁਰਾ ਵਿਚ ਦੁਕਾਨ ਚਲਾਉਂਦੇ ਚੀਨੂੰ ਦੇ ਸਾਲੇ ਸ਼ਲਿੰਦਰ ਸਿਆਲ ਵਾਸੀ ਕੋਟ ਮੁਹੱਲਾ ਬਸਤੀ ਸ਼ੇਖ ਦੀ ਦੁਕਾਨ ਕੋਲ ਦਸੰਬਰ 2023 ਨੂੰ ਝਗੜਾ ਹੋਇਆ ਸੀ। ਇਸ ਸਬੰਧੀ ਥਾਣਾ ਨੰਬਰ 6 ਦੀ ਪੁਲਸ ਨੂੰ ਝਗੜਾ ਕਰਨ ਵਾਲਿਆਂ ਦੀ ਸ਼ਿਕਾਇਤ ਦਿੱਤੀ ਸੀ ਪਰ ਚੀਨੂੰ ਦੇ ਕਹਿਣ ’ਤੇ ਸ਼ਲਿੰਦਰ ਨੇ ਸ਼ਿਕਾਇਤ ਵਿਚ ਡਲਹੌਜ਼ੀ ਰਹਿੰਦੇ ਪੰਕਜ ਕਪੂਰ, ਉਸ ਦੇ ਭਰਾ ਰਮਨ ਕਪੂਰ ਅਤੇ ਪਿਤਾ ਤਿਲਕ ਰਾਜ ਕਪੂਰ ਦਾ ਨਾਂ ਵੀ ਲਿਖਵਾ ਦਿੱਤਾ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਦੁਕਾਨ 'ਤੇ ਬੈਠੇ ਵਿਅਕਤੀ ਨੂੰ ਗੋਲ਼ੀਆਂ ਨਾਲ ਭੁੰਨਿਆ
ਪੁਲਸ ਨੇ ਵੀ ਚੀਨੂੰ ਨੂੰ ਉੱਚ ਅਧਿਕਾਰੀ ਦਾ ਦਰਜਾ ਦਿੰਦਿਆਂ ਉਸ ਦੇ ਕਹਿਣ ਅਨੁਸਾਰ ਹੀ ਇਨ੍ਹਾਂ ਤਿੰਨਾਂ ਖ਼ਿਲਾਫ਼ ਵੀ ਐੱਫ਼. ਆਈ. ਆਰ. ਨੰਬਰ 275, ਮਿਤੀ 19 ਦਸੰਬਰ 2023, ਧਾਰਾ 323, 451, 506, 34, 120-ਬੀ ਤਹਿਤ ਕੇਸ ਦਰਜ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਜਲੰਧਰ ਦੇ ਜਿਨ੍ਹਾਂ ਲੋਕਾਂ ਦਾ ਸ਼ਲਿੰਦਰ ਨਾਲ ਝਗੜਾ ਹੋਇਆ ਸੀ, ਉਹ ਡਲਹੌਜ਼ੀ ਰਹਿੰਦੇ ਪਿਓ-ਪੁੱਤਾਂ ਨੂੰ ਜਾਣਦੇ ਤਕ ਨਹੀਂ ਸਨ। ਜਿਵੇਂ ਹੀ ਫਰਜ਼ੀ ਐੱਫ. ਆਈ. ਆਰ. ਦਰਜ ਹੋਣ ਦਾ ਪਤਾ ਲੱਗਾ ਤਾਂ ਪੰਕਜ ਕਪੂਰ ਨੇ ਆਪਣੇ ਬਿਆਨ ਥਾਣਾ ਨੰਬਰ 6 ਦੀ ਪੁਲਸ ਨੂੰ ਦਰਜ ਕਰਵਾਏ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਪਰਿਵਾਰ ਨੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਅਦਾਲਤ ਨੇ ਪੀੜਤ ਲੋਕਾਂ ਨੂੰ ਰਾਹਤ ਦਿੰਦਿਆਂ ਸਟੇਅ ਦੇ ਦਿੱਤੀ।
ਨਾਜਾਇਜ਼ ਨਿਰਮਾਣ ਕਰ ਕੇ ਬਣਾਏ ਡਲਹੌਜ਼ੀ ਦੇ ਹੋਟਲ ਦਾ ਵੀ ਹੋਵੇਗਾ ਪਰਦਾਫ਼ਾਸ਼
ਵਿਕਾਸ ਸ਼ਰਮਾ ਉਰਫ਼ ਚੀਨੂੰ ਨੇ ਠੱਗੀ ਦਾ ਧੰਦਾ ਸਿਰਫ਼ ਜਲੰਧਰ ਹੀ ਨਹੀਂ, ਸਗੋਂ ਡਲਹੌਜ਼ੀ ਵਿਚ ਵੀ ਫੈਲਾਅ ਰੱਖਿਆ ਸੀ। ਸੂਤਰ ਦੱਸਦੇ ਹਨ ਕਿ ਚੀਨੂੰ ਦੇ ਪਿਤਾ ਡਲਹੌਜ਼ੀ ਦੇ ਸੁਭਾਸ਼ ਚੌਕ ’ਤੇ ਡਲਹੌਜ਼ੀ ਨਗਰ ਨਿਗਮ ਦੀ ਦੁਕਾਨ ਕਿਰਾਏ ’ਤੇ ਲੈ ਕੇ ਚਾਹ ਦਾ ਕੰਮ ਕਰਦੇ ਸਨ। ਚੀਨੂੰ ਨੇ ਉਸ ਜਗ੍ਹਾ ਦੇ ਵੀ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਮਾਲਕ ਬਣਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਭਲਕੇ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਇਹੀ ਨਹੀਂ ਇਥੇ ਚੀਨੂੰ ਨੇ 10 ਤੋਂ 12 ਕਮਰਿਆਂ ਦਾ ਹੋਟਲ ਬਣਾਇਆ ਹੋਇਆ ਹੈ, ਉਹ ਵੀ ਨਾਜਾਇਜ਼ ਨਿਰਮਾਣ ਕਰ ਕੇ ਤਿਆਰ ਕੀਤਾ, ਜਿਸ ਨੂੰ ਲੈ ਕੇ ਜਲਦ ਹੀ ਨਵਾਂ ਖੁਲਾਸਾ ਕੀਤਾ ਜਾਵੇਗਾ। ਚੀਨੂੰ ਦੀ ਸੈਟਿੰਗ ਜਲੰਧਰ ਤਕ ਹੀ ਸੀਮਤ ਨਹੀਂ ਹੈ, ਉਸ ਨੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਸੈਟਿੰਗ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਆਪਣੇ ਕਈ ਨਾਜਾਇਜ਼ ਕੰਮਾਂ ਨੂੰ ਪੂਰਾ ਕਰਵਾਇਆ ਹੈ। ਆਉਣ ਵਾਲੇ ਦਿਨਾਂ ਵਿਚ ਸਾਰੇ ਦਸਤਾਵੇਜ਼ਾਂ ਨਾਲ ਹੋਟਲ ਦੀ ਜਗ੍ਹਾ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e