ਜਲੰਧਰ ਬੱਸ ਸਟੈਂਡ 'ਤੇ ਹੋਈ ਲੜਾਈ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਘੜੀਸ- ਘੜੀਸ ਕੇ ਕੁੱਟਿਆ

Tuesday, Aug 16, 2022 - 01:31 PM (IST)

ਜਲੰਧਰ (ਵੈੱਬ ਡੈਸਕ) : ਪੰਜਾਬ 'ਚ ਆਏ ਦਿਨ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਦੀ ਆਪਸੀ ਲੜਾਈ ਦਾ ਮਾਮਲਾ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ। ਅਜਿਹਾ ਹੀ ਨਜ਼ਾਰਾ ਜਲੰਧਰ ਦੇ ਬੱਸ ਸਟੈਂਡ 'ਤੇ ਦੇਖਣ ਨੂੰ ਮਿਲਿਆ, ਜਿੱਥੇ ਬੀਤੇ ਦਿਨ ਸਵਾਰੀਆਂ ਨੂੰ ਲੈ ਕੇ ਦੋ ਬੱਸ ਚਾਲਕ ਆਪਸ 'ਚ ਭਿੜ ਗਏ। ਇਸ ਦੌਰਾਨ ਦੋਵਾਂ ਨੇ ਇਕ-ਦੂਸਰੇ ਦੀ ਚੰਗੀ ਕੁੱਟਮਾਰ ਕੀਤੀ। ਹੈਰਾਨੀਜਨਕ ਗੱਲ ਹੈ ਕਿ ਬੱਸ ਸਟੈਂਡ 'ਤੇ ਇੰਨਾਂ ਕੁਝ ਹੋ ਜਾਣ ਤੋਂ ਬਾਅਦ ਵੀ ਇਹ ਮਾਮਲਾ ਪੁਲਸ ਤੱਕ ਨਹੀਂ ਪਹੁੰਚਿਆ। ਸੂਤਰਾਂ ਮੁਤਾਬਕ ਦੋਵਾਂ ਨੇ ਇਕ-ਦੂਸਰੇ ਦੀ ਕੁੱਟਮਾਰ ਕਰਨ ਤੋਂ ਬਾਅਦ ਗੁੱਸਾ ਠੰਡਾ ਕਰਕੇ ਸਮਝੌਤਾ ਕਰ ਲਿਆ ਸੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਪੁਲਸ ਥਾਣੇ ਸ਼ਿਕਾਇਤ ਦਰਜ ਨਹੀਂ ਕਰਵਾਈ। 

ਇਹ ਵੀ ਪੜ੍ਹੋ- ਪੰਜਾਬ ’ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕਾਂ ’ਚ ਹੋਵੇਗੀ ਤਾਇਨਾਤੀ

ਜਾਣਕਾਰੀ ਮੁਤਾਬਕ ਇਸ ਲੜ੍ਹਾਈ ਬੱਸ ਸਟੈਂਡ ਦੇ ਕਪੂਰਥਲਾ ਵਾਲੇ ਕਾਊਂਟਰ 'ਤੇ ਹੋਈ, ਜੋ ਕਿ ਸਵਾਰੀਆਂ ਨੂੰ ਲੈ ਕੇ ਹੋਈ ਸੀ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਕਿ ਇਸ ਝੜਪ ਦਾ ਅਸਲ ਕਾਰਨ ਕੀ ਸੀ। ਇਸ ਲੜ੍ਹਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਜ ਵਾਂਗ ਫੈਲ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦੋਵੇਂ ਬੱਸ ਚਾਲਕ ਇਸ ਦੂਸਰੇ ਦੀ ਕੁੱਟਮਾਰ ਕਰ ਰਹੇ ਹਨ। ਇੰਨਾਂ ਹੀ ਨਹੀਂ ਦੋਵਾਂ ਨੇ ਇਕ-ਦੂਸਰੇ ਦੇ ਕੱਪੜੇ ਤੱਕ ਵੀ ਫਾੜ੍ਹ ਦਿੱਤੇ। ਵੀਡੀਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੋਵਾਂ ਨੂੰ ਲੜ੍ਹਦਾ ਦੇਖ ਕੋਈ ਵੀ ਉਨ੍ਹਾਂ ਨੂੰ ਛਡਾਉਣ ਨਹੀਂ ਆਇਆ। ਸਵਾਰੀਆਂ ਅਤੇ ਬੱਸ ਸਟੈਂਡ ਦਾ ਸਟਾਫ਼ ਉੱਥੇ ਖੜ੍ਹੇ ਤਮਾਸ਼ਾ ਦੇਖਦੇ ਰਹੇ ਪਰ ਕੁਝ ਸਮੇਂ ਬਾਅਦ ਵਿਭਾਗ ਦੇ ਲੋਕਾਂ ਨੇ ਮੌਕੇ 'ਤੇ ਆ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News