ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਸ਼ੁਰੂ ਹੋਣ ਦੀ ਬੱਝੀ ਆਸ

01/20/2021 3:33:57 PM

ਜਲੰਧਰ (ਖੁਰਾਣਾ)– ਅਕਾਲੀ-ਭਾਜਪਾ ਸਰਕਾਰ ਨੇ ਅੱਜ ਤੋਂ ਕਰੀਬ 10 ਸਾਲ ਪਹਿਲਾਂ ਲੋਕਾਂ ਨੂੰ ਸਪੋਰਟਸ ਹੱਬ ਦਾ ਸੁਪਨਾ ਵਿਖਾਇਆ ਸੀ, ਜਿਹੜਾ ਬਰਲਟਨ ਪਾਰਕ ਵਿਚ ਬਣਨਾ ਪ੍ਰਸਤਾਵਿਤ ਸੀ। ਪਹਿਲੇ ਪੜਾਅ ਵਿਚ ਪ੍ਰਾਜੈਕਟ ਦੀ ਲਾਗਤ 500 ਕਰੋੜ ਤੋਂ ਵੱਧ ਰੱਖੀ ਗਈ ਅਤੇ ਬਾਅਦ ਵਿਚ ਇਸ ਨੂੰ ਘਟਾ ਕੇ 250 ਕਰੋੜ ਤੱਕ ਵੀ ਕੀਤਾ ਗਿਆ ਪਰ ਸਾਲਾਂਬੱਧੀ ਇਸ ਪ੍ਰਾਜੈਕਟ ਦੀ ਫਾਈਲ ਧੂੜ ਫੱਕਦੀ ਰਹੀ। ਹੁਣ ਜਾ ਕੇ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਆਸ ਬੱਝੀ ਹੈ ਕਿਉਂਕਿ ਸਮਾਰਟ ਸਿਟੀ ਦੇ ਨਵੇਂ ਸੀ. ਪੀ. ਓ. ਕਰਣੇਸ਼ ਸ਼ਰਮਾ ਨੇ ਇਸ ਹੱਬ ਵਿਚ ਹੁਣ ਸਿਰਫ਼ ਸਪੋਰਟਸ ਸਹੂਲਤਾਂ ਦੇਣ ’ਤੇ ਹੀ ਫੋਕਸ ਕੀਤਾ ਹੈ, ਜਿਸ ਨਾਲ ਪ੍ਰਾਜੈਕਟ ਦੀ ਲਾਗਤ 60-70 ਕਰੋੜ ਰੁਪਏ ਬਣੇਗੀ।

ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼

ਇਸ ਪ੍ਰਾਜੈਕਟ ਦੀ ਰੂਪ-ਰੇਖਾ ਉਲੀਕਣ ਲਈ ਮੰਗਲਵਾਰ ਕੰਸਲਟੈਂਟ ਕੰਪਨੀ ਆਈ. ਸੀ. ਟੀ. ਦੇ ਅਧਿਕਾਰੀਆਂ ਨੇ ਬਰਲਟਨ ਪਾਰਕ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਕਰਣੇਸ਼ ਸ਼ਰਮਾ ਅਤੇ ਜੇ. ਡੀ. ਸੀ. ਏ. ਦੇ ਸੈਕਟਰੀ ਸੁਰਜੀਤ ਰਾਏ ਬਿੱਟਾ ਵੀ ਸਨ। ਪੂਰੇ ਕੰਪਲੈਕਸ ਦਾ ਦੌਰਾ ਕਰਨ ਤੋਂ ਬਾਅਦ ਵਿਧਾਇਕ, ਮੇਅਰ, ਕਮਿਸ਼ਨਰ ਅਤੇ ਬਿੱਟਾ ਵੱਲੋਂ ਕੰਪਨੀ ਨੂੰ ਕਈ ਇਨਪੁਟਸ ਦਿੱਤੇ ਗਏ। ਸੀ. ਈ. ਓ. ਨੇ ਦੱਸਿਆ ਕਿ ਕੰਪਨੀ ਦੇ ਅਧਿਕਾਰੀ ਕੱਲ ਵੀ ਸਾਈਟ ’ਤੇ ਜਾ ਕੇ ਵਰਕਆਊਟ ਕਰਨਗੇ ਅਤੇ 15 ਦਿਨਾਂ ਵਿਚ ਡਿਟੇਲ ਪ੍ਰਪੋਜ਼ਲ ਤਿਆਰ ਕਰ ਲਈ ਜਾਵੇਗੀ। ਇਸ ਟੀਮ ਨੇ ਪੀ. ਏ. ਪੀ. ਕੰਪਲੈਕਸ ਜਾ ਕੇ ਉਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਖੇਡ ਸਹੂਲਤਾਂ ਵੀ ਦੇਖੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਹ ਵੀ ਪੜ੍ਹੋ : ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ

ਪ੍ਰਾਜੈਕਟ ’ਚ ਇਨ੍ਹਾਂ ਸਹੂਲਤਾਂ ’ਤੇ ਫੋਕਸ
ਕ੍ਰਿਕਟ ਗਰਾਊਂਡ, ਹਰ ਤਰ੍ਹਾਂ ਦੀਆਂ ਇਨਡੋਰ ਖੇਡਾਂ ਲਈ ਹਾਲ
ਗਰੀਨ ਬੈਲਟਸ, ਸੜਕਾਂ ਅਤੇ ਪਾਰਕਿੰਗ ਏਰੀਆ
ਹਾਕੀ ਦੀ ਗਰਾਊਂਡ ਦਾ ਸੁੰਦਰੀਕਰਨ
ਸੈਰਗਾਹ ’ਚ ਮਿਊਜ਼ਿਕ ਤੇ ਹੋਰ ਸਹੂਲਤਾਂ
ਬਰਲਟਨ ਪਾਰਕ ਵਿਚ ਸਥਿਤ ਪੂਲ ਵਾਲੀ ਡੂੰਘੀ ਜ਼ਮੀਨ ’ਤੇ ਸਕੇਟਿੰਗ ਅਤੇ ਹੋਰ ਖੇਡਾਂ ’ਤੇ ਫੋਕਸ
ਬਰਲਟਨ ਪਾਰਕ ਦੀ ਬਾਊਂਡਰੀ ਵਾਲ ਦੇ ਨਾਲ-ਨਾਲ ਜੌਗਿੰਗ ਟਰੈਕ ਅਤੇ ਸਾਈਕਲਿੰਗ ਟਰੈਕ ਬਣਾਉਣਾ

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ


shivani attri

Content Editor

Related News