ਸ਼ਾਹਕੋਟ : ਗੱਡੀ ਸਵਾਰਾਂ ਨੇ ਚਲਾਈਆਂ ਗੋਲੀਆਂ, ਨੌਜਵਾਨ ਨੇ ਭੱਜ ਕੇ ਬਚਾਈ ਜਾਨ

07/15/2022 1:13:41 AM

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਪਿੰਡ ਕਾਕੜਾ ਵਿਖੇ ਅੱਜ ਦੇਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਇਕ ਬਲੈਰੋ ਗੱਡੀ 'ਚ ਸਵਾਰ 3 ਨੌਜਵਾਨਾਂ ਨੇ ਇਕ ਨੌਜਵਾਨ 'ਤੇ ਗੋਲੀਆਂ ਚਲਾਈਆਂ। ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਅਰਵਿੰਦਰ ਸਿੰਘ ਖਹਿਰਾ ਪੁੱਤਰ ਸਵ. ਪ੍ਰਿਤਪਾਲ ਸਿੰਘ ਖਹਿਰਾ ਵਾਸੀ ਪਿੰਡ ਕਾਕੜਾ ਯੂਥ ਅਕਾਲੀ ਦਲ ਸਰਕਲ ਸ਼ਾਹਕੋਟ ਦਾ ਪ੍ਰਧਾਨ ਹੈ, ਜਿਸ ਨੇ ਦੱਸਿਆ ਕਿ ਉਹ ਪਿੰਡ ’ਚ ਡੇਰਾ ਬਾਬਾ ਪੰਜ ਪੀਰ ਦੀ ਦਰਗਾਹ ’ਤੇ ਜਾਣ ਵਾਲੇ ਰਸਤੇ ਅੱਗੇ ਦਰੱਖਤਾਂ ਦੀ ਕਟਾਈ ਕਰਵਾ ਰਿਹਾ ਸੀ।

ਖ਼ਬਰ ਇਹ ਵੀ : ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10

ਇਸ ਦੌਰਾਨ ਇਕ ਹਰੇ ਰੰਗ ਦੀ ਬਲੈਰੋ ਗੱਡੀ, ਜਿਸ ਵਿੱਚ 4 ਨੌਜਵਾਨ ਸਵਾਰ ਸਨ, ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਗੱਡੀ ਦੀ ਰਫ਼ਤਾਰ ਜ਼ਿਆਦਾ ਤੇਜ਼ ਹੋਣ ਕਰਕੇ ਉਸ ਨੇ ਨੌਜਵਾਨਾਂ ਨੂੰ ਗੱਡੀ ਹੌਲੀ ਚਲਾਉਣ ਲਈ ਕਿਹਾ, ਜਿਸ 'ਤੇ ਉਨ੍ਹਾਂ ਨੇ ਉਸ ਨਾਲ ਧੱਕਾ-ਮੁੱਕੀ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੀ ਜ਼ਮੀਨ ਵੱਲ ਚਲਾ ਗਿਆ। ਇਸ 'ਤੇ ਨੌਜਵਾਨ ਬਲੈਰੋ ਗੱਡੀ ਲੈ ਕੇ ਉਸ ਦੇ ਪਿੱਛੇ ਆ ਗਏ। ਉਸ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਕੋਲ ਪਿਸੌਤਲ ਤੇ ਇਕ ਕੋਲ ਦਾਤਰ ਸੀ। ਨੌਜਵਾਨਾਂ ਨੇ ਉਸ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਨੌਜਵਾਨਾਂ ਨੇ ਕਰੀਬ 8-9 ਰਾਊਂਡ ਫ਼ਾਇਰ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਉਸ ਦੀ ਜ਼ਮੀਨ ਵੱਲ ਆ ਗਏ, ਜਿਨ੍ਹਾਂ ਨੂੰ ਦੇਖ ਕੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਗੱਡੀ ਲੈ ਕੇ ਪਿੰਡ ਸਾਦਿਕਪੁਰ ਵੱਲ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : 8 ਲੱਖ 90 ਹਜ਼ਾਰ ਦੀ ਲੁੱਟ ਦੇ ਮਾਮਲੇ ’ਚ 3 ਗ੍ਰਿਫ਼ਤਾਰ, ਦੋਸ਼ੀਆਂ ਤੋਂ ਲੁੱਟ ਦੇ ਪੈਸੇ ਤੇ ਪਿਸਤੌਲ ਬਰਾਮਦ

ਉਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ 2 ਨੌਜਵਾਨ ਪਿੰਡ ਨਵਾਂ ਕਿਲ੍ਹਾ ਤਹਿਸੀਲ ਸ਼ਾਹਕੋਟ ਦੇ ਹਨ ਤੇ 2 ਅਣਪਛਾਤੇ ਸਨ। ਉਸ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਉਹ ਪਿੰਡ ਵਾਸੀਆਂ ਨਾਲ ਥਾਣਾ ਸ਼ਾਹਕੋਟ ਪੁੱਜਾ। ਪੁਲਸ ਪਾਰਟੀ ਸਮੇਤ ਏ.ਐੱਸ.ਆਈ. ਹਰਭਜਨ ਲਾਲ ਉਸ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਸ ਨੇ ਇਕ ਗੋਲੀ ਦਾ ਖੋਲ ਮੌਕੇ ਤੋਂ ਬਰਾਮਦ ਕਰ ਲਿਆ, ਜਦਕਿ ਹਨੇਰਾ ਹੋਣ ਕਾਰਨ ਬਾਕੀ ਖੋਲ ਨਹੀਂ ਲੱਭੇ। ਐੱਸ.ਐੱਚ.ਓ. ਸ਼ਾਹਕੋਟ ਗੁਰਿੰਦਰਜੀਤ ਸਿੰਘ ਵੀ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਪਿੰਡ ਨਵਾਂ ਕਿਲ੍ਹਾ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪਹੁੰਚੇ ਅਕਾਲੀ ਦਲ ਆਗੂ ਐਡ. ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਨੌਜਵਾਨ ਨਾਜਾਇਜ਼ ਹਥਿਆਰ ਲੈ ਕੇ ਸ਼ਰ੍ਹੇਆਮ ਗੁੰਡਾਗਰਦੀ ਕਰ ਰਹੇ ਹਨ ਤੇ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਹੇ ਹਨ। ਸ਼ਾਹਕੋਟ ਇਲਾਕੇ ’ਚ ਕਾਨੂੰਨ-ਵਿਵਸਥਾ ਵਿਗੜੀ ਪਈ ਹੈ। ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਯੂਥ ਪ੍ਰਧਾਨ ਖਹਿਰਾ ਦੇ ਗ੍ਰਹਿ ਪਿੰਡ ਕਾਕੜਾ ਪੁੱਜੇ, ਜਿਥੇ ਉਨ੍ਹਾਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ : ਜ਼ੀਰਾ ਦੇ ਸਿਵਲ ਹਸਪਤਾਲ ’ਚ ਹੋਇਆ ਖ਼ੂਨੀ ਟਕਰਾਅ, ਚੱਲੀਆਂ ਤਲਵਾਰਾਂ, ਮਰੀਜ਼ ਤੇ ਡਾਕਟਰ ਸਹਿਮੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News