ਮਾਮਲਾ ਨੌਜਵਾਨ ਵੱਲੋਂ ਜ਼ਹਿਰ ਨਿਗਲਣ ਦਾ, ਪਰਿਵਾਰਕ ਮੈਂਬਰਾਂ ਨੇ ਰੱਖੀ ਇਹ ਮੰਗ

1/6/2021 5:28:48 PM

ਜਾਡਲਾ (ਜਸਵਿੰਦਰ ਔਜਲਾ)— ਬੀਤੇ ਦਿਨੀ ਪਿੰਡ ਮੀਰਪੁਰਜੱਟਾਂ ਦੇ ਨੌਜਵਾਨ ਲਖਵਿੰਦਰ ਸਿੰਘ (23) ਨੂੰ ਇਕ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਉਸ ਵੱਲੋਂ ਜ਼ਹਿਰ ਨਿਗਲਣ ਨਾਲ ਉਸ ਦੀ ਮੌਤ ਹੋ ਗਈ ਸੀ। ਮਿ੍ਰਤਕ ਦੇ ਪਰਿਵਾਰਕ ਮੈਂਬਰ ਪਿਤਾ ਭਰਪੂਰ ਸਿੰਘ, ਚਾਚਾ ਸ਼ਮਸ਼ੇਰ ਸਿੰਘ ਸ਼ੇਰਾ, ਮਾਤਾ ਰਾਜ ਕੌਰ, ਤਾਇਆ ਬਲਦੇਵ ਸਿੰਘ ਨੇ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਦੋਸ਼ ਲਗਾਉਂਦੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਕਰੀਬ 5 ਸਾਲ ਤੋਂ ਇਕ ਕੁੜੀ ਨਾਲ ਪ੍ਰੇਮ-ਸੰਬੰਧ ਸਨ ਪਰ ਕੁੜੀ ਦੇ ਮਾਤਾ ਪਿਤਾ ਵੱਲੋਂ ਇਹ ਵਿਆਹ ਮਨਜੂਰ ਨਾ ਕੀਤਾ ਗਿਆ, ਜਿਸ ਨੂੰ ਲੈ ਕੇ 1 ਜਨਵਰੀ ਨੂੰ ਕੁੜੀ ਦੇ ਘਰ ਆਪਣੇ ਵਿਆਹ ਸਬੰਧੀ ਗੱਲ ਕਰਨ ਗਿਆ ਸੀ, ਜਿੱਥੇ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਵੀ ਦੇ ਦਿੱਤੀ ਗਈ।
ਲੜਕੇ ਲਖਵਿੰਦਰ ਸਿੰਘ ਦੀ ਹਾਲਤ ਗੰਭੀਰ ਹੋ ਗਈ, ਉਸ ਨੂੰ ਇਲਾਜ ਲਈ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ ਸੀ, ਜਿੱਥੇ ਉਸ ਦੀ 3 ਜਨਵਰੀ ਨੂੰ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਰਹਿੰਦੇ ਹਨ, ਮੰਗਲਵਾਰ ਹੀ ਇੰਡੀਆ ਆਏ ਹਨ।

ਇਹ ਵੀ ਪੜ੍ਹੋ :  ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਪੁਲਸ ਵੱਲੋਂ ਹਾਲੇ ਤੱਕ ਕਥਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਲੜਕੇਦੇ ਅਸਲ ਕਾਤਲਾਂ ਨੂੰ ਜਲਦ ਗਿ੍ਰਫ਼ਤਾਰ ਕੀਤਾ ਜਾਵੇ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਥਾਣਾ ਨਵਾਂਸ਼ਹਿਰ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਾਡਲਾ ਪੁਲਸ ਦੋ ਤਿੰਨ ਵਾਰ ਲਡ਼ਕੀ ਵਾਲਿਆਂ ਦੇ ਘਰ ਛਾਪੇਮਾਰੀ ਕਰਨ ਗਈ ਸੀ ਪਰ ਉਨ੍ਹਾਂ ਦੇ ਘਰ ਨੂੰ ਜਿੰਦਰੇ ਲੱਗੇ ਹੋਏ ਸਨ। ਦੋਸ਼ੀਆਂ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ


shivani attri

Content Editor shivani attri