3 ਦਿਨਾਂ ਤੱਕ 16 ਸਾਲਾ ਨੌਜਵਾਨ 10 ਸਾਲ ਦੇ ਗੁਆਂਢੀ ਨਾਲ ਕਰਦਾ ਰਿਹਾ ਕੁਕਰਮ

Monday, Sep 27, 2021 - 06:07 PM (IST)

3 ਦਿਨਾਂ ਤੱਕ 16 ਸਾਲਾ ਨੌਜਵਾਨ 10 ਸਾਲ ਦੇ ਗੁਆਂਢੀ ਨਾਲ ਕਰਦਾ ਰਿਹਾ ਕੁਕਰਮ

ਜਲੰਧਰ (ਵਰੁਣ)- ਥਾਣਾ ਨੰਬਰ 1 ਅਧੀਨ ਆਉਂਦੇ ਇਲਾਕੇ ਵਿਚ ਗੁਆਂਢ ਵਿਚ ਰਹਿਣ ਵਾਲਾ 16 ਸਾਲਾ ਲੜਕਾ 10 ਸਾਲਾ ਬੱਚੇ ਨਾਲ ਤਿੰਨ ਦਿਨਾਂ ਤੱਕ ਕੁਕਰਮ ਕਰਦਾ ਰਿਹਾ। ਪੀੜਤ ਬੱਚੇ ਦੀ ਮਾਂ ਗਰਭਵਤੀ ਸੀ, ਜਿਸ ਕਾਰਨ ਉਸ ਦਾ ਹਸਪਤਾਲ ਵਿਚ ਆਉਣਾ-ਜਾਣਾ ਲੱਗਾ ਰਹਿੰਦਾ ਸੀ ਅਤੇ ਇਸ ਦਾ ਫ਼ਾਇਦਾ ਲੈ ਕੇ 16 ਸਾਲਾ ਲੜਕਾ ਅਜਿਹੀ ਘਿਨਾਉਣੀ ਹਰਕਤ ਕਰਦਾ ਰਿਹਾ। ਮਾਮਲਾ ਪੁਲਸ ਤੱਕ ਪਹੁੰਚਿਆ ਤੋਂ 16 ਸਾਲ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗਲਤੀ ਮੰਨਦੇ ਹੋਏ ਮੁਆਫ਼ੀ ਮੰਗ ਲਈ ਅਤੇ ਫਿਰ ਇਹ ਮਾਮਲਾ ਰਾਜ਼ੀਨਾਮੇ ’ਤੇ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦੀ 5 ਮਰਲਾ ਪਲਾਟ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਚੰਨੀ ਸਰਕਾਰ ਨੇ ਦਿੱਤੇ ਇਹ ਨਿਰਦੇਸ਼

ਜਾਣਕਾਰੀ ਅਨੁਸਾਰ 16 ਸਾਲ ਦਾ ਲੜਕਾ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਹੈ ਜਦਕਿ ਉਸ ਦੇ ਹੇਠਾਂ ਵਾਲੇ ਮਕਾਨਾਂ ਵਿਚ ਕਿਰਾਏ ’ਤੇ ਰਹਿਣ ਵਾਲੇ ਪਰਿਵਾਰ ਵਿਚ ਇਕ ਮਹੀਨੇ ਦੀ ਗਰਭਵਤੀ ਔਰਤ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਜਦੋਂ ਵੀ ਹਸਪਤਾਲ ਵਿਚ ਜਾਂਦੀ ਤਾਂ ਗੁਆਂਢੀ 16 ਸਾਲ ਦਾ ਲੜਕਾ ਉਸ 10 ਸਾਲਾ ਲੜਕੇ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ ਅਤੇ ਲਗਭਗ 3 ਦਿਨ ਤੱਕ ਇਹ ਲੜਕਾ ਉਸ 10 ਸਾਲਾ ਬੱਚੇ ਨਾਲ ਗੈਰ-ਕੁਦਰਤੀ ਸੈਕਸ ਕਰਦਾ ਰਿਹਾ। ਪੀੜਤ ਨੇ ਆਪਣੇ ਮਾਸੀ ਦੇ ਪੁੱਤ ਨੂੰ ਇਸ ਬਾਰੇ ਦੱਸਿਆ ਜਦਕਿ ਮਾਸੀ ਦੇ ਪੁੱਤ ਨੇ ਪੀੜਤ ਦੇ ਪਿਤਾ ਨਾਲ ਸਾਰੀ ਗੱਲ ਕੀਤੀ ਤਾਂ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ। ਇਸ ਸਬੰਧੀ ਥਾਣਾ ਇਕ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਜਦੋਂ ਮੁਲਜ਼ਮ ਧਿਰ ਨੂੰ ਬੁਲਾਇਆ ਤਾਂ ਉਸ ਦੇ ਮਾਤਾ-ਪਿਤਾ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ 16 ਸਾਲ ਦਾ ਪੁੱਤਰ ਪੋਰਨ ਵੀਡੀਓ ਦੇਖਦਾ ਸੀ, ਜਿਸ ਕਾਰਨ ਉਸ ਦੇ ਦਿਮਾਗ ਵਿਚ ਇਹ ਇਰਾਦਾ ਆਇਆ। ਮੁਲਜ਼ਮ ਪੱਖ ਵੱਲੋਂ ਮੁਆਫ਼ੀ ਮੰਗਣ 'ਤੇ ਪੀੜਤ ਧਿਰ ਨੇ ਰਾਜ਼ੀਨਾਮਾ ਕਰ ਲਿਆ ਸੀ।

ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ


author

shivani attri

Content Editor

Related News