ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

Monday, Mar 09, 2020 - 02:00 PM (IST)

ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

ਬਲਾਚੌਰ (ਤਰਸੇਮ ਕਟਾਰੀਆ)— ਬਲਾਚੌਰ-ਨਵਾਂਸ਼ਹਿਰ ਸੜਕ 'ਤੇ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਸੜਕ ਦੇ ਕਿਨਾਰੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਰਾਜਿੰਦਰਪਾਲ ਵੱਲੋਂ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖਤੀ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਵਿਖੇ ਰੱਖ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 30 ਸਾਲ ਹੈ ਅਤੇ ਮਹਿਰੂਨ ਰੰਗ ਦੀ ਜੈਕੇਟ ਪਹਿਨੀ ਹੈ। ਸਿਰ ਤੋਂ ਮੋਨਾ ਹੈ ਅਤੇ ਫਰੈਂਚ ਕੱਟ ਦਾੜ੍ਹੀ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਅਤੇ ਪਤਾ ਪੋਸਟਮਾਰਟਮ ਤੋਂ ਬਾਅਦ ਚੱਲੇਗਾ।


author

shivani attri

Content Editor

Related News