ਅਮਰੀਕਾ ਜਾਂਦੇ ਸਮੇਂ ਮਾਰੇ ਗਏ ਨੌਜਵਾਨ ਦੇ ਮਾਮਲੇ ''ਚ ਕਾਂਗਰਸੀ ਆਗੂ ਖਿਲਾਫ ਕੇਸ ਦਰਜ

Saturday, Aug 25, 2018 - 03:24 PM (IST)

ਅਮਰੀਕਾ ਜਾਂਦੇ ਸਮੇਂ ਮਾਰੇ ਗਏ ਨੌਜਵਾਨ ਦੇ ਮਾਮਲੇ ''ਚ ਕਾਂਗਰਸੀ ਆਗੂ ਖਿਲਾਫ ਕੇਸ ਦਰਜ

ਬੇਗੋਵਾਲ (ਰਜਿੰਦਰ)— ਬੇਗੋਵਾਲ ਦੇ ਨੌਜਵਾਨ ਦੀ ਬੀਤੇ ਦਿਨੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਸਮੇਂ ਰਸਤੇ 'ਚ ਭੁੱਖ ਅਤੇ ਪਿਆਸ ਨਾਲ ਹੋਈ ਮੌਤ ਦੇ ਮਾਮਲੇ 'ਚ ਬੇਗੋਵਾਲ ਪੁਲਸ ਨੇ ਜ਼ਿਲਾ ਹੁਸ਼ਿਆਰਪੁਰ ਦੇ ਵਸਨੀਕ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਬੱਬਲ ਖਿਲਾਫ ਟਰੈਵਲ ਏਜੰਟੀ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ। 

ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦਵਿੰਦਰ ਇੰਦਰਪਾਲ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਪੁੱਤਰ ਜਗਤ ਸਿੰਘ ਵਾਸੀ ਵਾਰਡ ਨੰਬਰ 2, ਕਪਿਲ ਕਾਲੋਨੀ ਬੇਗੋਵਾਲ ਨੇ ਡੀ. ਐੱਸ. ਪੀ. ਭੁਲੱਥ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸ ਤੋਂ ਬਾਅਦ ਬੇਗੋਵਾਲ ਪੁਲਸ ਵੱਲੋਂ ਪਿੰਡ ਬੱਲਾਂ ਥਾਣਾ ਟਾਂਡਾ, ਜ਼ਿਲਾ ਹੁਸ਼ਿਆਰਪੁਰ ਦੇ ਵਾਸੀ ਕੁਲਵਿੰਦਰ ਸਿੰਘ ਉਰਫ ਬੱਬਲ ਪੁੱਤਰ ਸਵਰਨ ਸਿੰਘ ਖਿਲਾਫ ਹਿਊਮਨ ਸਮਗਲਿੰਗ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੇ ਦਵਿੰਦਰਇੰਦਰਪਾਲ ਸਿੰਘ ਨੂੰ ਵਿਦੇਸ਼ ਅਮਰੀਕਾ ਭੇਜਣ ਲਈ ਉਸ ਦੇ ਪਿਤਾ ਸੁਖਵਿੰਦਰ ਸਿੰਘ ਦੀ ਕੁਲਵਿੰਦਰ ਬੱਬਲ ਨਾਲ 24 ਲੱਖ ਰੁਪਏ 'ਚ ਗੱਲਬਾਤ ਹੋਈ ਸੀ। ਜਿਸ ਤੋਂ ਬਾਅਦ ਵਿਦੇਸ਼ ਜਾਂਦੇ ਸਮੇਂ ਅਮਰੀਕਾ ਦੇ ਜੰਗਲਾਂ ਵਿਚ ਦਵਿੰਦਰ ਇੰਦਰਪਾਲ ਸਿੰਘ ਦੀ ਭੁੱਖ ਅਤੇ ਪਿਆਸ ਨਾਲ ਮੌਤ ਹੋ ਗਈ।


Related News