ਦਸਤਾਨੇ ਬਣਾਉਣ ਦਾ ਕੰਮ ਨਾ ਚੱਲਿਆ ਤਾਂ ਹੈਰੋਇਨ ਵੇਚਣ ਲੱਗਾ ਨੌਜਵਾਨ, ਗ੍ਰਿਫਤਾਰ

04/27/2019 1:45:57 PM

ਜਲੰਧਰ (ਜ.ਬ.)— ਸੀ. ਆਈ. ਏ. ਸਟਾਫ-1 ਦੀ ਟੀਮ ਨੇ ਦਸਤਾਨੇ ਬਣਾਉਣ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ 100 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਿੱਲੀ ਤੋਂ ਹੈਰੋਇਨ ਲੈ ਕੇ ਆਇਆ ਸੀ। ਪੁਲਸ ਸ਼ਨੀਵਾਰ ਨੂੰ 30 ਸਾਲਾ ਕ੍ਰਿਸ਼ਨ ਕੁਮਾਰ ਉਰਫ ਕਾਲੀ ਨੂੰ ਅਦਾਲਤ ਵਿਚ ਪੇਸ਼ ਕਰੇਗੀ।
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗਾਜੀ ਗੁੱਲਾ ਰੇਲਵੇ ਕਰਾਸਿੰਗ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਕ ਦੌਰਾਨ ਬਾਈਕ ਸਵਾਰ ਨੌਜਵਾਨ ਪੁਲਸ ਵੇਖ ਕੇ ਬਾਈਕ ਮੋੜਨ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਪੈਣ 'ਤੇ ਪੁਲਸ ਨੇ ਉਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ ਕਾਲੀ ਪੁੱਤਰ ਚਮਨ ਲਾਲ ਵਾਸੀ ਗਾਂਧੀ ਕੈਂਪ ਦੇ ਤੌਰ 'ਤੇ ਹੋਈ ਹੈ। ਪੁੱਛਗਿੱਛ ਵਿਚ ਪਤਾ ਲੱਗਾ ਕਿ 12ਵੀਂ ਤੱਕ ਪੜ੍ਹਾਈ ਕਰ ਚੁੱਕਾ ਕਾਲੀ ਪਹਿਲਾਂ ਵਕੀਲ ਕੋਲ ਮੁੰਸ਼ੀ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਤਿੰਨ ਸਾਲ ਤੱਕ ਦੁਬਈ ਰਿਹਾ। ਉਸ ਤੋਂ ਬਾਅਦ 2016 ਵਿਚ ਦੁਬਈ ਤੋਂ ਪਰਤ ਕੇ ਉਹ ਘਰ ਵਿਚ ਹੀ ਦਸਤਾਨੇ ਬਣਾਉਣ ਦਾ ਕੰਮ ਕਰਨ ਲੱਗਾ ਪਰ ਕੰਮ ਨਾ ਚੱਲਦਾ ਵੇਖ ਕੇ ਉਹ ਹੈਰੋਇਨ ਖਰੀਦ ਕੇ ਵੇਚਣ ਲੱਗਾ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News