ਦਿਨੋ ਦਿਨ ਵਧ ਰਹੇ ਹੱਡੀਆਂ ਦੇ ਰੋਗ, ਜਾਣੋ ਕਾਰਨ, ਲੱਛਣ ਤੇ ਰਾਹਤ ਪਾਉਣ ਦੇ ਆਸਾਨ ਤਰੀਕੇ
Thursday, Nov 30, 2023 - 05:54 PM (IST)
ਕਪੂਰਥਲਾ (ਮਹਾਜਨ)- ਹੱਡੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਅੱਜ ਕੱਲ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਦਾ ਮੁੱਖ ਕਾਰਨ ਸਰੀਰ 'ਚ ਵਿਟਾਮਿਨ-ਡੀ ਤੇ ਕੈਲਸ਼ੀਅਮ ਦੀ ਘਾਟ ਹੈ। ਦਿਨੋਂ-ਦਿਨ ਮਨੁੱਖ ਦੀਆਂ ਵਿਗੜ ਰਹੀਆਂ ਖਾਣ ਪੀਣ ਦੀਆਂ ਆਦਤਾਂ ਦੇ ਕਰਕੇ ਭਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਹੱਡੀਆਂ ਦੀ ਸ਼ਿਕਾਇਤ ਬਹੁਤ ਜਲਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹੱਡੀਆਂ ਨਾਲ ਜੁੜੀਆਂ ਸਮੱਸਿਆਂ ਦਾ ਸਾਹਮਣਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਕਰਨਾ ਪੈ ਰਿਹਾ, ਜਿਨ੍ਹਾਂ ਦਾ ਕੰਮ ਸੀਟਿੰਗ ਯਾਨੀ ਕੀ ਜ਼ਿਆਦਾ ਦੇਰ ਬੈਠਣ ਵਾਲਾ ਹੁੰਦਾ ਹੈ।
ਦੱਸ ਦੇਈਏ ਕਿ ਦਫ਼ਤਰ, ਕੰਪਨੀ, ਸ਼ੋ ਰੂਮ, ਬੈਂਕ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਹਨ, ਜਿੱਥੇ ਜ਼ਿਆਦਾਤਰ ਲੋਕ ਘੰਟਿਆਂ ਤੱਕ ਬੈਠ ਕੇ ਆਪਣਾ ਕੰਮ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਹੱਡੀਆਂ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। 16 ਤੋਂ 34 ਉਮਰ ਦੇ 20 ਫ਼ੀਸਦੀ ਲੋਕਾਂ ਨੂੰ ਪਿੱਠ ਤੇ ਰੀੜ ਦੀ ਹੱਡੀ ਦੀ ਸਮੱਸਿਆ ਹੋ ਰਹੀ ਹੈ। ਇਕ ਹੀ ਹਾਲਤ ’ਚ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ ਤੇ ਰੀੜ੍ਹ ਦੀ ਹੱਡੀ ’ਤੇ ਦਬਾਅ ਪੈਂਦਾ ਹੈ, ਟੇਢੇ ਹੋ ਕੇ ਬੈਠਣ ਨਾਲ ਹੱਡੀ ਦੇ ਜੋੜ ਖ਼ਰਾਬ ਹੋ ਸਕਦੇ ਹਨ। ਰੀੜ੍ਹ ਦੀ ਹੱਡੀ ਦੀ ਡਿਸਕ ਪਿੱਠ ਤੇ ਗਰਦਨ ’ਚ ਦਰਦ ਦਾ ਕਾਰਨ ਬਣ ਸਕਦੀ ਹੈ। ਲੰਬੇ ਸਮੇਂ ਤੱਕ ਖੜੇ ਰਹਿਣ ਨਾਲ ਹੱਡੀਆਂ ’ਤੇ ਪ੍ਰਭਾਵ ਪੈਂਦਾ ਹੈ ਤੇ ਪੈਰਾਂ ਵਿਚ ਖੂਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਥਕਾਵਟ, ਪਿੱਠ ਤੇ ਗਰਦਨ ਦੀਆਂ ਮਾਸਪੇਸ਼ੀਆਂ ’ਚ ਦਰਦ ਦੀ ਸ਼ੁਰੂਆਤ ਹੁੰਦੀ ਹੈ।
ਇਹ ਵੀ ਪੜ੍ਹੋ - Health Tips: ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਵਾਲੇ ਲੋਕ ਅੱਜ ਤੋਂ ਅਪਣਾਉਣ ਇਹ ਤਰੀਕੇ, ਹੋਣਗੇ ਕਈ ਫ਼ਾਇਦੇ
ਸਰੀਰ ’ਚ ਕੈਲਸ਼ੀਅਮ ਦੀ ਘਾਟ ਨਾਲ ਵੀ ਹੱਡੀਆਂ ’ਚ ਦਰਦ ਉਠਦਾ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਉਂਝ ਉਂਝ ਹੱਡੀਆਂ ਵੀ ਪੁਰਾਣੀਆਂ ਹੋਣ ਲੱਗਦੀਆਂ ਹਨ। ਜੋੜਾਂ ਦੇ ਦਰਦ ਦਾ ਇਲਾਜ ਸਿਰਫ਼ ਦਰਦ ਨਿਵਾਰਕ ਦਵਾਈ ਨਹੀਂ, ਸਗੋਂ ਸਫ਼ਲ ਇਲਾਜ ਹੈ। ਦਵਾਈ ਦਾ ਅਸਰ ਥੋੜੀ ਦੇਰ ਰਹਿੰਦਾ ਹੈ ਤੇ ਬਾਅਦ ’ਚ ਦਰਦ ਵਧਣ ਲੱਗਦਾ ਹੈ। ਹੱਡੀ ਟੁੱਟਣ ਤੇ ਪਿੱਠ ਦੀ ਨਸ ਦੱਬਣ ’ਤੇ ਕੁੱਝ ਲੋਕ ਹੱਡੀਆਂ ਦੇ ਡਾਕਟਰ ਕੋਲ ਨਹੀਂ ਜਾਂਦੇ, ਸਗੋਂ ਮਾਲਿਸ਼ ਕਰਨ ਵਾਲੇ ਪਹਿਲਵਾਨਾਂ ਕੋਲ ਪਹੁੰਚ ਜਾਂਦੇ ਹਨ, ਜੋ ਕਈ ਵਾਰ ਦਰਦ ਘੱਟ ਕਰਨ ਦੀ ਬਜਾਏ ਦਰਦ ਵਧਾ ਦਿੰਦੇ ਹਨ। ਹਾਲਾਂਕਿ ਇਹ ਗਲਤ ਕਦਮ ਹੈ, ਅਜਿਹੇ ’ਚ ਆਰਥੋਪੇਡਿਕ ਸਰਜਨ ਨੂੰ ਦਿਖਾਉਣਾ ਚਾਹੀਦਾ ਹੈ।
ਹੱਡੀਆਂ ਦੇ ਰੋਗਾਂ ਦੇ ਲੱਛਣ
-ਭਾਰ ਘਟਣਾ।
-ਸਰੀਰ ਦੇ ਤਾਪਮਾਨ ’ਚ ਵਾਧਾ (ਬੁਖ਼ਾਰ ਹੋਣਾ)।
-ਪਿੱਠ ਵਿਚ ਸੋਜ।
-ਪੈਰ ਹੇਠਾਂ ਅਤੇ ਗੋਡਿਆਂ ਵਿਚ ਦਰਦ।
-ਉੱਠਣ ਬੈਠਣ ਵਿਚ ਜੋੜਾਂ ਦਾ ਦਰਦ।
-ਜ਼ਿਆਦਾ ਲੇਟਣ ਨਾਲ ਜੋੜਾਂ ’ਚ ਦਰਦ ਰਹਿਣਾ।
-ਦਰਦ ਦਾ ਹੋਲੀ ਹੋਲੀ ਵਧਣਾ।
-ਹੱਡ-ਪੈਰ ਦੇ ਜੋੜਾਂ ’ਚ ਦਰਦ ਰਹਿਣਾ।
ਇਹ ਵੀ ਪੜ੍ਹੋ - ਸਰਦੀਆਂ 'ਚ ਸਵੇਰੇ ਖ਼ਾਲੀ ਢਿੱਡ ਖਾਓ ਭਿੱਜੇ ਹੋਏ 'ਅਖਰੋਟ', ਸਰੀਰ ਨੂੰ ਹੋਣਗੇ ਕਈ ਬੇਮਿਸਾਲ ਫ਼ਾਇਦੇ
ਇਹ ਵੀ ਹੋ ਸਕਦੇ ਹਨ ਕਾਰਨ
ਜੋੜਾਂ ਦੀਆਂ ਹੱਡੀਆਂ ’ਚ ਸੱਟ ਲੱਗਣਾ।
ਸੱਟ ਦੀ ਵਜ਼੍ਹਾ ਨਾਲ ਖੂਨ ਨਿਕਲਣਾ।
ਖੂਨ ਨਿਕਲਣ ’ਚ ਚਰਬੀ ਦਾ ਜਮ੍ਹਾ ਹੋਣਾ।
ਸ਼ਰਾਬ ਦਾ ਜ਼ਿਆਦਾ ਸੇਵਨ।
ਸ਼ੂਗਰ ਦਾ ਹੋਣਾ।
ਕੋਲੇਸਟਰਾਲ ਵਧਣਾ।
50 ਸਾਲ ਤੋਂ ਬਾਅਦ ਹੀ ਆਉਂਦੀ ਹੈ ਜ਼ਿਆਦਾ ਹੱਡੀਆਂ ਦੀ ਸਮੱਸਿਆ
ਡਾ. ਜੇ. ਐੱਸ ਥਿੰਦ ਨੇ ਕਿਹਾ ਕਿ ਜ਼ਿਆਦਾ ਹੱਡੀਆਂ ਦੀ ਸਮੱਸਿਆ 50 ਸਾਲ ਤੋਂ ਬਾਅਦ ਹੀ ਆਉਂਦੀ ਹੈ ਪਰ ਅੱਜ ਦੇ ਦੌਰ ’ਚ ਇਹ 50 ਤੋਂ ਪਹਿਲਾਂ ਵੀ ਆਉਣੀ ਸ਼ੁਰੂ ਹੋ ਗਈ ਹੈ, ਜਿਸਦਾ ਮੁੱਖ ਕਾਰਨ ਮੋਟਾਪਾ, ਜ਼ਿਆਦਾ ਦੇਰ ਬੈਠਣਾ ਤੇ ਐਕਸਰਸਾਈਜ਼ ਨਾ ਕਰਨਾ ਹੈ।
ਸਵੇਰੇ-ਸ਼ਾਮ ਕਰੋ ਸੈਰ
ਜੇਕਰ ਅਸੀਂ ਹੱਡੀਆਂ ਦੀ ਸਮੱਸਿਆ ਤੋਂ ਬਚਣਾ ਹੈ ਤਾਂ ਸਭ ਤੋਂ ਸਾਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਤੇ ਨਾਲ ਹੀ ਸਵੇਰੇ ਸ਼ਾਮ ਸੈਰ। ਐਕਸਰਸਾਈਜ਼ ਨਾ ਕਰਨ ਨਾਲ ਬਲੱਡ ਸਰਕੁਲੇਸ਼ਨ ਹੋਲੀ ਹੋ ਜਾਂਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤੇ ਸ਼ਿਕਾਇਤ ਆਉਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ - ਤਣਾਅ ਤੇ ਲੱਕ ਦਰਦ ਤੋਂ ਪਰੇਸ਼ਾਨ ਲੋਕ ਮਖਾਣਿਆਂ ਦਾ ਕਰਨ ਸੇਵਨ, ਹੋਣਗੇ ਹੋਰ ਵੀ ਕਈ ਫ਼ਾਇਦੇ
ਭਾਰ ਨੂੰ ਕੰਟਰੋਲ
ਇਸ ਤੋਂ ਇਲਾਵਾ ਭਾਰ ਨੂੰ ਕੰਟਰੋਲ ਕਰਨ ਲਈ ਜ਼ੋਕ ਫੂਡ ਤੋਂ ਦੂਰ ਰਹਿਣਾ ਪਵੇਗਾ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਫਰੂਟ, ਹਰੀਆਂ ਸਬਜ਼ੀਆਂ, ਦੁੱਧ ਆਦਿ ਦੀ ਜ਼ਿਆਦਾ ਮਾਤਰਾ ’ਚ ਵਰਤੋਂ ਕਰਨੀ ਪਵੇਗੀ। ਗੋਢੇ ਦੇ ਸਮੱਸਿਆ ਉਦੋਂ ਜ਼ਿਆਦਾ ਆਉਂਦੀ ਹੈ, ਜਦੋਂ ਉਮਰ ਜ਼ਿਆਦਾ ਹੋ ਜਾਂਦੀ ਹੈ ਫਿਰ ਇਨ੍ਹਾਂ ਗੋਡਿਆਂ ਨੂੰ ਦਵਾਈਆਂ ਨਾਲ ਨਹੀਂ ਠੀਕ ਕੀਤਾ ਜਾ ਸਕਦਾ, ਇਸਨੂੰ ਫਿਰ ਆਪ੍ਰੇਸ਼ਨ ਕਰ ਕੇ ਹੀ ਬਦਲਣਾ ਪੈਂਦਾ ਹੈ। ਹੱਡੀਆਂ ਦੇ ਖੁਰਨ ਸਬੰਧੀ ਕਪੂਰਥਲਾ ਸ਼ਹਿਰ ’ਚ ਕੈਂਪ ਵੀ ਲਗਾਏ ਜਾਂਦੇ ਹਨ।