ਨੂਰਪੁਰ ਕਾਲੋਨੀ ''ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4 ਜ਼ਖਮੀ

Friday, Apr 03, 2026 - 08:16 PM (IST)

ਨੂਰਪੁਰ ਕਾਲੋਨੀ ''ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4 ਜ਼ਖਮੀ

ਜਲੰਧਰ (ਸੁਨੀਲ ਮਹਾਜਨ) : ਧੋਗੜੀ ਰੋਡ 'ਤੇ ਸਥਿਤ ਨੂਰਪੁਰ ਕਾਲੋਨੀ ਵਿੱਚ ਗ੍ਰਾਮੀਣ ਬੈਂਕ ਦੇ ਨੇੜੇ ਦੇਰ ਰਾਤ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਸੜਕ 'ਤੇ ਉਤਰ ਆਈਆਂ ਅਤੇ ਇਕ-ਦੂਜੇ ਦੀ ਜਾਨ ਦੀਆਂ ਦੁਸ਼ਮਣ ਬਣ ਗਈਆਂ। ਜਾਣਕਾਰੀ ਮੁਤਾਬਕ ਲੜਾਈ ਦੌਰਾਨ ਦੋਵਾਂ ਪਰਿਵਾਰਾਂ ਨੇ ਇਕ-ਦੂਜੇ 'ਤੇ ਲੱਕੜ ਦੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਇਸ ਹਿੰਸਕ ਝੜਪ ਵਿੱਚ ਦੋ ਔਰਤਾਂ ਅਤੇ ਦੋ ਬੰਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਡਾਕਟਰ ਕੋਲ ਪਹੁੰਚਾਇਆ ਗਿਆ। ਘਟਨਾ ਸਮੇਂ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ।

ਇਸ ਹੰਗਾਮੇ ਦੌਰਾਨ ਉੱਥੇ ਮੌਜੂਦ ਰਾਹਗੀਰਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਅਜੇ ਤੱਕ ਇਸ ਸਬੰਧੀ ਪੁਲਸ ਕੋਲ ਕੋਈ ਵੀ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।


author

Baljit Singh

Content Editor

Related News