ਫਗਵਾੜਾ: ਸ਼ਰਾਰਤੀ ਅਨਸਰਾਂ ਵੱਲੋਂ ਸਿਵਲ ਹਸਤਾਲ ਦੇ ਬਲੱਡ ਬੈਂਕ ''ਚ ਕੀਤੀ ਗਈ ਭੰਨ-ਤੋੜ
Saturday, Feb 15, 2020 - 10:35 AM (IST)

ਫਗਵਾੜਾ (ਜਲੋਟਾ)— ਬੀਤੇ ਦਿਨੀਂ ਕਈ ਦਿਨਾਂ ਤੋਂ ਫਗਵਾੜਾ ਦਾ ਸਿਵਲ ਹਸਪਤਾਲ ਕਦੀ ਗਲਤ ਖੂਨ ਦੇਣ ਦੇ ਚਲਦੇ ਸਰਕਾਰੀ ਵਿਭਾਗਾਂ ਅਤੇ ਮੀਡੀਆ 'ਚ ਭਾਰੀ ਚਰਚਾ ਦਾ ਕੇਂਦਰ ਬਣਿਆ ਰਿਹਾ। ਸਿਵਲ ਹਸਪਤਾਲ 'ਚ ਹੋਈਆਂ ਲਾਪ੍ਰਵਾਹੀਆਂ ਨੂੰ ਲੈ ਕੇ ਇਸ ਨੂੰ ਸੀਲ ਕਰਕੇ ਬੰਦ ਕਰ ਦਿੱਤਾ ਗਿਆ ਸੀ। ਉਥੇ ਹੁਣ ਇਸ ਦੇ ਬਲੱਡ ਬੈਂਕ 'ਚ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਕਰਨ ਦੀ ਸੂਚਨਾ ਮਿਲੀ ਹੈ।
ਮਾਮਲੇ ਨੂੰ ਲੈ ਕੇ ਹੁਣ ਜ਼ਿਲਾ ਕਪੂਰਥਲਾ ਦੇ ਸਿਵਲ ਸਰਜਨ ਦੁਆਰਾ ਆਨ ਰਿਕਾਰਡ ਥਾਣਾ ਸਿਟੀ ਨੂੰ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਉਕਤ ਭੰਨ-ਤੋੜ ਦੇ ਪਿੱਛੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਅਤੇ ਇਸਨੂੰ ਗਾਇਬ ਕਰਨ ਦੀ ਮਨਸ਼ਾ ਰਹੀ ਹੈ? ਜੇਕਰ ਇਹ ਸੂਚਨਾ ਸਹੀ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਸਿਵਲ ਹਸਪਤਾਲ 'ਚ ਅਜਿਹਾ ਬਹੁਤ ਕੁਝ ਘਟਿਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ।