ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ ਹੋਣਗੇ ਜਲੰਧਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ

Wednesday, Sep 25, 2024 - 05:31 PM (IST)

ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ ਹੋਣਗੇ ਜਲੰਧਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ

ਜਲੰਧਰ (ਖੁਰਾਣਾ)- ਪੰਜਾਬ ਸਰਕਾਰ ਨੇ ਬੀਤੇ ਦਿਨ ਜੋ ਪ੍ਰਸ਼ਾਸਨਿਕ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਸੀ, ਉਸ ’ਚ ਨੇਤਰਹੀਣ ਆਈ. ਏ. ਐੱਸ. ਅਧਿਕਾਰੀ ਅੰਕੁਰਜੀਤ ਸਿੰਘ ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਐਡੀਸ਼ਨਲ ਕਮਿਸ਼ਨਰ ਲਾਇਆ ਗਿਆ ਹੈ। ਅੰਕੁਰਜੀਤ ਸਿੰਘ ਨੇ ਅੱਜ ਨਵਾਂ ਅਹੁਦਾ ਜੁਆਇਨ ਤਾਂ ਕਰ ਲਿਆ ਪਰ ਉਹ ਬੁੱਧਵਾਰ ਸਵੇਰੇ ਜਲੰਧਰ ਜਾ ਕੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। 

ਜ਼ਿਕਰਯੋਗ ਹੈ ਕਿ ਅੰਕੁਰਜੀਤ ਸਿੰਘ ਹਰਿਆਣਾ ਦੇ ਯਮੁਨਾਨਗਰ ਨਾਲ ਸਬੰਧ ਰੱਖਦੇ ਹਨ ਪਰ ਬਚਪਨ ’ਚ ਹੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਾਫ਼ੀ ਹੱਦ ਤਕ ਚਲੀ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਆਈ. ਆਈ. ਟੀ. ’ਚ ਉੱਚਾ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ 2017 ’ਚ ਯੂ. ਪੀ. ਐੱਸ. ਸੀ. ਪ੍ਰੀਖਿਆ ’ਚ 414 ਵਾਂ ਰੈਂਕ ਹਾਸਲ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਪੱਧਰ 'ਤੇ  DSPs ਦੇ ਕੀਤੇ ਤਬਾਦਲੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News